ਮਨੀ ਲਾਂਡਰਿੰਗ : ਅਦਾਲਤ ਨੇ ਰਾਬਰਟ ਵਾਡਰਾ ਦੀ ਗ੍ਰਿਫ਼ਤਾਰੀ 16 ਫਰਵਰੀ ਤੱਕ ਟਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ 16 ਫਰਵਰੀ ਤੱਕ ਗ੍ਰਿਫ਼ਤਾਰੀ ਉਤੇ ਰੋਕ ਲਗਾ...

Robert Vadra

ਨਵੀਂ ਦਿੱਲੀ : ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ 16 ਫਰਵਰੀ ਤੱਕ ਗ੍ਰਿਫ਼ਤਾਰੀ ਉਤੇ ਰੋਕ ਲਗਾ ਦਿਤੀ ਹੈ। ਕੋਰਟ ਨੇ ਤੱਦ ਤੱਕ ਅੰਤਰਿਮ ਸੁਰੱਖਿਆ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਮੀਡੀਆ ਦੇ ਮੁਤਾਬਕ, ਕੋਰਟ ਨੇ ਕਰੜੀ ਪ੍ਰਤੀਕਿਰਿਆ ਦਿੰਦੇ ਹੋਏ ਵਾਡਰਾ ਨੂੰ ਜਾਂਚ ਵਿਚ ਸਹਿਯੋਗ ਦੇਣ ਲਈ ਵੀ ਕਿਹਾ। ਕੋਰਟ ਨੇ 6 ਫਰਵਰੀ ਨੂੰ ਮਾਮਲੇ ਵਿਚ ਪੁੱਛਗਿਛ ਦੀ ਆਗਿਆ ਦੇ ਦਿਤੀ ਹੈ।

ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਉਨ੍ਹਾਂ ਨੇ ਕੋਰਟ ਵਿਚ ਅਗਰਿਮ ਜ਼ਮਾਨਤ ਮੰਗ ਦਰਜ ਕੀਤੀ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਇਹ ਮੰਗ ਕੀਤੀ ਸੀ। ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ, ਉਨ੍ਹਾਂ ਨੂੰ 16 ਫਰਵਰੀ ਤੱਕ ਲਈ ਅਤੰਰਿਮ ਰਾਹਤ ਮਿਲ ਗਈ ਹੈ।  ਕੋਰਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਵਾਡਰਾ ਨੂੰ ਜਾਂਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਵੀ ਹੁਕਮ ਦਿਤਾ। ਵਾਡਰਾ ਦੇ ਵਕੀਲ ਕੇਟੀਐਸ ਤੁਲਸੀ ਨੇ ਕੋਰਟ ਨੂੰ ਅਪਣੇ ਮੁਅੱਕਿਲ ਵਲੋਂ ਜਾਂਚ ਵਿਚ ਸਹਿਯੋਗ ਦਾ ਭਰੋਸਾ ਦਿਤਾ।

ਵਾਡਰਾ ਦੇ ਕਰੀਬੀ ਸਾਥੀ ਕਹੇ ਜਾਣ ਵਾਲੇ ਸੁਨੀਲ ਅਰੋੜਾ ਦੇ ਵਿਰੁਧ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਅਰੋੜਾ ਨੂੰ ਕੋਰਟ ਵਲੋਂ 6 ਫਰਵਰੀ ਤੱਕ ਲਈ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਮਿਲ ਚੁੱਕੀ ਹੈ। ਇਹ ਮਾਮਲਾ ਲੰਦਨ ਦੇ 12, ਬਰਾਇਨਸਟਨ ਸਕਵੇਇਰ ਸਥਿਤ 19 ਲੱਖ ਪਾਉਂਡ (ਕਰੀਬ 17 ਕਰੋੜ ਰੁਪਏ) ਦੀ ਇਕ ਪ੍ਰਾਪਰਟੀ ਦੀ ਖ਼ਰੀਦਦਾਰੀ ਵਿਚ ਕਥਿਤ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਈਡੀ ਦਾ ਦਾਅਵਾ ਹੈ ਕਿ ਇਸ ਜ਼ਾਇਦਾਦ ਦੇ ਅਸਲ ਮਾਲਿਕ ਵਾਡਰਾ ਹਨ।

ਈਡੀ ਨੇ ਕੋਰਟ ਵਿਚ ਕਿਹਾ ਹੈ ਕਿ ਲੰਦਨ ਸਥਿਤ ਫਲੈਟ ਨੂੰ ਭਗੋੜੇ ਡਿਫੈਂਸ ਡੀਲਰ ਸੰਜੈ ਭੰਡਾਰੀ ਨੇ 16 ਕਰੋੜ 80 ਲੱਖ ਰੁਪਏ ਵਿਚ ਖ਼ਰੀਦਿਆ ਸੀ। ਈਡੀ ਦੇ ਮੁਤਾਬਕ ਮੁਰੰਮਤ ਲਈ ਇਸ ਉਤੇ 65,900 ਪਾਉਂਡ ਤੋਂ ਇਲਾਵਾ ਖਰਚਾ ਹੋਣ ਦੇ ਬਾਵਜੂਦ ਭੰਡਾਰੀ ਨੇ 2010 ਵਿਚ ਇਸ ਕੀਮਤ ਉਤੇ ਇਸ ਦੀ ਵਿਕਰੀ ਵਾਡਰਾ ਦੇ ਕਾਬੂ ਵਾਲੀ ਫਰਮ ਨੂੰ ਕਰ ਦਿਤੀ।