ਉਮੀਦਾਂ ’ਤੇ ਖਰੀ ਨਹੀਂ ਉਤਰੀ ਮੋਦੀ ਸਰਕਾਰ, ਲੋਕ ਨਾਖੁਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਬਜਟ ਉਮੀਦਾਂ ਤੋਂ ਬਹੁਤ ਦੂਰ ਹੈ।

Modi government failed to win trust

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਤਿਹਾਸ ਦੇ ਸਭ ਤੋਂ ਲੰਬੇ ਭਾਸ਼ਣ ਪੜ੍ਹਨ ਤੋਂ ਬਾਅਦ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਭਰੋਸਾ ਜਿੱਤਣ ਵਿਚ ਨਾਕਾਮ ਰਹੇ। ਦੇਸ਼ ਨੂੰ ਭਰੋਸਾ ਸੀ ਕਿ ਡਿਗਦੀ ਵਿਕਾਸ ਦਰ, ਜੀਡੀਪੀ, ਮਹਿੰਗਾਈ, ਬੇਰੁਜ਼ਗਾਰੀ, ਮੰਗ, ਨਿਵੇਸ਼, ਖਪਤ ਅਤੇ ਆਮਦਨ ਨੂੰ ਵਧਾਉਣ ਲਈ ਵੱਡੇ ਕਦਮ ਬਜਟ ਵਿਚ ਜ਼ਰੂਰ ਚੁੱਕੇ ਜਾਣਗੇ ਪਰ ਅਜਿਹਾ ਕੁੱਝ ਦਿਖਾਈ ਹੀ ਨਹੀਂ ਦਿੱਤਾ।

ਪੂਰੇ ਭਾਸ਼ਣ ਵਿਚ ਬੇਰੁਜ਼ਗਾਰੀ ਅਤੇ ਗ੍ਰਾਮੀਣ ਸੰਕਟ ਵਰਗੇ ਕਈ ਮੁੱਦਿਆਂ ਤੇ ਤਾਂ ਚਰਚਾ ਹੀ ਨਹੀਂ ਹੋਈ। ਜੇ ਇਹ ਕਿਹਾ ਜਾਵੇ ਕਿ ਨਿਰਮਲਾ ਦੇ ਪਿਟਾਰੇ ਨਾਲ ਆਮ ਲੋਕਾਂ ਦੀ ਝੋਲੀ ਨਹੀਂ ਭਰ ਸਕੀ ਤਾਂ ਇਹ ਗਲਤ ਨਹੀਂ ਹੋਵੇਗਾ। ਜਨਤਾ ਦੀ ਰਾਇ ਜਾਣਨ ਲਈ ਇਕ ਮੀਡੀਆ ਰਿਪੋਰਟ ਰਾਹੀਂ ਖੁਲਾਸਾ ਕੀਤਾ ਗਿਆ ਹੈ ਜਿਸ ਵਿਚ 82.3 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਬਜਟ ਉਮੀਦਾਂ ਤੇ ਖਰਾ ਉਤਰਨ ਵਿਚ ਨਾਕਾਮ ਰਿਹਾ।

ਇਸ ਦੇ ਨਾਲ ਹੀ 17.7 ਫ਼ੀਸਦੀ ਲੋਕਾਂ ਨੇ ਇਸ ਨੂੰ ਸਹੀ ਦਸਿਆ ਹੈ। ਦਸ ਦਈਏ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਬਜਟ ਵਿਚ ਸਰਕਾਰ ਨੇ ਸੁਸਤ ਪੈਂਦੀ ਅਰਥਵਿਵਸਥਾ ਵਿਚ ਜਾਣ ਫੂਕਣ ਲਈ ਨੌਕਰੀ ਪੇਸ਼ਾ ਟੈਕਸਕਾਰਾਂ ਨੂੰ ਆਮਦਨ ਵਿਚ ਰਾਹਤ ਦੇਣ ਵਾਲੇ ਨਵੇਂ ਟੈਕਸ ਢਾਂਚੇ ਦੇ ਨਾਲ ਹੀ ਕੰਪਨੀਆਂ ਲਾਭਪਾਤਰੀਆਂ ਨੂੰ ਟੈਕਸ ਤੋਂ ਛੁਟਕਾਰਾ ਦੇਣ ਅਤੇ ਆਮ ਆਦਮੀ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਖੇਤੀ, ਕਿਸਾਨੀ ਤੇ ਢਾਂਚਾਗਤ ਖੇਤਰ ਵਿਚ ਰਿਕਾਰਡ ਖਰਚ ਕਰਨ ਦੀਆਂ ਨਵੀਆਂ ਯੋਜਨਾਵਾਂ ਐਲਾਨੀਆਂ ਹਨ। 

ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਬਜਟ ਉਮੀਦਾਂ ਤੋਂ ਬਹੁਤ ਦੂਰ ਹੈ। ਦਸ ਦਈਏ ਕਿ ਆਮ ਬਜਟ ਵਿਚ ਅਜਿਹੇ ਕਈ ਐਲਾਨ ਹੋਏ ਹਨ ਕਿ ਆਮ ਲੋਕਾਂ ਨਾਲ ਸਬੰਧਤ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਕੁਝ ਚੀਜ਼ਾਂ ਸਸਤੀਆਂ ਵੀ ਹੋਣਗੀਆਂ। ਆਓ ਜਾਣਦੇ ਹਾਂ ਕਿ ਮਹਿੰਗਾ ਹੋਵੇਗਾ ਅਤੇ ਕਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਹੇਠਾਂ ਆ ਕਮੀ ਆਵੇਗੀ।

ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ ‘ਤੇ ਸਿਆਸਤਦਾਨਾਂ ਦੀ ਪ੍ਰਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਜਟ 2020 ‘ਤੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਟੀਆਂ ਰਟਾਈਆਂ ਗੱਲਾਂ ਕਹੀਆਂ ਹਨ। ਨੌਜਵਾਨਾਂ ਲਈ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਜਟ ਦੇ ਨਾਂਅ ‘ਤੇ ਸਿਰਫ ਭਾਸ਼ਣ ਸੀ ਪਰ ਵਿੱਤ ਮੰਤਰੀ ਬਜਟ ਸਬੰਧੀ ਗਣਿਤ ਨੂੰ ਸਪੱਸ਼ਟ ਕਰਨ ਵਿਚ ਅਸਫਲ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।