12 ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਥਾਂ ਪਿਲਾਇਆ ਸੈਨੀਟਾਇਜ਼ਰ, ਡਾਕਟਰ ਸਣੇ ਹੈਲਥ ਕਰਮਚਾਰੀ ਸਸਪੈਂਡ
ਪੂਰੇ ਦੇਸ਼ ਵਿਚ ਪੋਲੀਓ ਦੀ ਦਵਾਈ ਪਿਲਾਈ ਗਈ। ਮਹਾਰਾਸ਼ਟਰ ਦੇ ਯਵਤਮਾਨ...
ਨਵੀਂ ਦਿੱਲੀ: ਪੂਰੇ ਦੇਸ਼ ਵਿਚ ਪੋਲੀਓ ਦੀ ਦਵਾਈ ਪਿਲਾਈ ਗਈ। ਮਹਾਰਾਸ਼ਟਰ ਦੇ ਯਵਤਮਾਨ ਵਿਚ ਲਾਪ੍ਰਵਾਹੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਸਕਦੇ ਹਨ।
ਯਵਤਮਾਲ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਜ਼, ਸਿਹਤ ਕਰਮਚਾਰੀਆਂ ਦੀ ਲਾਪ੍ਰਵਾਹੀ ਦੇ ਚਲਦੇ 12 ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਥਾਂ ਸੈਨੀਟਾਇਜ਼ਰ ਪਿਲਾ ਦਿੱਤਾ ਗਿਆ। ਬੱਚਿਆਂ ਦੀ ਹਾਲਤ ਬਿਗੜਨ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਰਿਪੋਰਟਸ ਮੁਤਾਬਿਕ ਇਨ੍ਹਾਂ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਹੈ। ਯਵਤਮਾਲ ਜ਼ਿਲ੍ਹੇ ਦੇ ਘਟੰਜੀ ਦੇ ਸਿਹਤ ਕੇਂਦਰ ਤੋਂ ਇਹ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤ ਵਿਚ ਬੱਚਿਆਂ ਨੂੰ ਉਲਟੀਆਂ ਲੱਗਣ ਲੱਗੀਆਂ, ਜਿਸਤੋਂ ਬਾਅਦ ਉਨ੍ਹਾਂ ਦੀ ਹਾਲਤ ਬਿਗੜ ਗਈ।
ਘਟਨਾ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਡਾਕਟਰ, ਹੈਲਥ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਯਵਤਮਾਨ ਜ਼ਿਲ੍ਹਾ ਕਾਉਂਸਿਲ ਦੇ ਸੀਈਓ ਸ਼੍ਰੀ ਕ੍ਰਿਸ਼ਨਾ ਪਾਂਚਾਲ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।