ਗੁਰਨਾਮ ਚੜੂਨੀ ਨੇ ਮੋਦੀ ‘ਤੇ ਵਰਦਿਆਂ ਕਿਹਾ,ਹੁਣ ਤੱਕ ਦਾ ਸਭ ਤੋਂ ਝੂਠਾ ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਕਿਸਾਨੀ ਅੰਦੋਲਨ ‘ਤੇ ਜਬਰ ਕਰਨ ਦਾ ਝੱਖੜ ਝੁਲਾ ਰਹੀ ਹੈ

PM Modi

ਨਵੀਂ ਦਿੱਲੀ , ( ਹਰਦੀਪ ਸਿੰਘ ਭੋਗਲ ) : ਕੇਂਦਰ ਸਰਕਾਰ ਕਿਸਾਨੀ ਅੰਦੋਲਨ ‘ਤੇ ਜਬਰ ਕਰਨ ਦਾ ਝੱਖੜ ਝੁਲਾ ਰਹੀ ਹੈ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਚੜੂਨੀ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ‘ਤੇ ਮੁਕੱਦਮੇ ਦਰਜ  ਕੀਤੇ ਜਾ ਰਹੇ ਹਨ । ਸਰਕਾਰ ਕਿਸਾਨਾਂ ਦੇ ਹੌਸਲੇ ਨਹੀਂ ਡੇਗ ਸਕਦੀ । ਕਿਸਾਨ ਆਪਣੇ ਮਕਸਦ 'ਤੇ ਅਟਲ ਹਨ ।

Related Stories