4 ਮਹੀਨੇ ਦੇ ਬੱਚੇ ਨੂੰ ਡਾਕਟਰ ਨੇ ਲਾਇਆ ਐਕਸਪਾਇਰੀ ਡੇਟ ਦਾ ਟੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

4 months old child was given an expiry date injection by the doctor

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-119 ’ਚ ਸਥਿਤ ਇਕ ਹਸਪਤਾਲ ਦੇ ਡਾਕਟਰ ਸਮੇਤ 4 ਲੋਕਾਂ ਵਿਰੁਧ ਇਕ ਵਿਅਕਤੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਦੇ 4 ਮਹੀਨੇ ਦੇ ਬੱਚੇ ਨੂੰ ਐਕਸਪਾਇਰੀ ਡੇਟ (ਆਖਰੀ ਤਾਰੀਖ ਖ਼ਤਮ ਹੋਣ ਮਗਰੋਂ) ਟੀਕਾ ਲਾ ਦਿਤਾ। ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਸੈਕਟਰ-113 ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਪ੍ਰਜਾਪਤੀ ਨੇ ਦਸਿਆ ਕਿ ਮਯੂਰ ਸਿੰਘਲ ਨਾਮੀ ਵਿਅਕਤੀ ਨੇ ਥਾਣੇ ’ਚ ਰਿਪੋਰਟ ਦਰਜ ਕਰਵਾਈ ਹੈ ਕਿ ਉਨ੍ਹਾਂ ਨੇ 30 ਜਨਵਰੀ ਦੀ ਰਾਤ 11 ਵਜੇ ਕਰੀਬ ਅਪਣੇ 4 ਮਹੀਨੇ ਦੇ ਪੁੱਤਰ ਦਰਸ਼ ਨੂੰ ਇਲਾਜ ਲਈ ਸੈਕਟਰ-119 ਸਥਿਤ ਮਦਰਲੈਂਡ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ।

ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਬੱਚਾ ਬਹੁਤ ਰੋ ਰਿਹਾ ਸੀ। ਬੱਚੇ ਦਾ ਇਲਾਜ ਕਰਨ ਵਾਲੇ ਡਾਕਟਰ ਅਭਿਸ਼ੇਕ ਨੇ ਦਸਿਆ ਕਿ ਉਸ ਨੂੰ ਦਰਦ ਨਿਵਾਰਕ ਟੀਕਾ ਲਾਉਣਾ ਪਵੇਗਾ। ਉਨ੍ਹਾਂ ਦਸਿਆ ਕਿ ਡਾਕਟਰ ਅਤੇ ਨਰਸ ਨੇ ਬੱਚੇ ਨੂੰ ਦਰਦ ਨਿਵਾਰਕ ਟੀਕਾ ਲਾਇਆ। ਥੋੜ੍ਹੀ ਦੇਰ ਬਾਅਦ ਜਦੋਂ ਉਨ੍ਹਾਂ ਨੇ ਵੇਖਿਆ ਕਿ ਜੋ ਟੀਕਾ ਉਨ੍ਹਾਂ ਨੇ ਬੱਚੇ ਨੂੰ ਲਾਇਆ ਸੀ ਉਹ ਐਕਸਪਾਇਰੀ ਡੇਟ ਦਾ ਸੀ।

ਇਹ ਵੀ ਪੜ੍ਹੋ - ਅਵਾਰਾ ਕੁੱਤਿਆ ਦਾ ਖ਼ੌਫ, ਪੰਜਾਬ 'ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਸਭ ਤੋਂ ਵੱਧ  

ਡਾਕਟਰ ਅਤੇ ਹਸਪਤਾਲ ਦੇ ਲੋਕਾਂ ਨੇ ਉਨ੍ਹਾਂ ਦੇ ਬੱਚੇ ਦੇ ਨਾਲ ਲਾਪ੍ਰਵਾਹੀ ਕਰਦੇ ਹੋਏ ਐਕਸਪਾਇਰੀ ਡੇਟ ਦਾ ਟੀਕਾ ਲਾਇਆ ਹੈ, ਜਿਸ ਨਾਲ ਉਨ੍ਹਾਂ ਦੇ ਬੱਚੇ ਨੂੰ ਜਾਨ ਨੂੰ ਖਤਰਾ ਹੋ ਸਕਦਾ ਹੈ। ਥਾਣਾ ਇੰਚਾਰਜ ਨੇ ਦਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਹਸਪਤਾਲ ਦੇ ਡਾਕਟਰ ਅਭਿਸੇਕ, ਕੰਪਾਊਂਡਰ ਸੋਨੂੰ, ਨਰਸ ਖੁਸਬੂ ਅਤੇ ਭਾਵਨਾ ਵਿਰੁਧ ਧਾਰਾ-337, 338 ਦੇ ਤਹਿਤ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ।