ਅਡਾਨੀ ਗਰੁੱਪ ਨੇ FPO ਲਿਆ ਵਾਪਸ, FPO 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਣਗੇ ਪੈਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

27 ਜਨਵਰੀ 2023 ਨੂੰ ਅਡਾਨੀ ਇੰਟਰਪ੍ਰਾਈਜਿਜ਼ ਨੇ 20 ਹਜ਼ਾਰ ਕਰੋੜ ਜੁਟਾਉਣ ਲਈ FPO ਜਾਰੀ ਕੀਤਾ ਸੀ

Gautam Adani

ਨਵੀਂ ਦਿੱਲੀ - ਅਡਾਨੀ ਗਰੁੱਪ ਨੇ ਬੁੱਧਵਾਰ ਨੂੰ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਫਾਲੋ-ਆਨ ਪਬਲਿਕ ਆਫਰ (FPO) ਨੂੰ ਰੱਦ ਕਰਕੇ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। 
ਇਸ ਸਬੰਧੀ ਅਡਾਨੀ ਗਰੁੱਪ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਅਡਾਨੀ ਗਰੁੱਪ ਨੇ ਦੱਸਿਆ ਹੈ ਕਿ ਉਹ ਅਡਾਨੀ ਇੰਟਰਪ੍ਰਾਈਜਿਜ਼ ਦਾ ਐਫਪੀਓ ਰੱਦ ਕਰ ਰਹੇ ਹਨ। ਬਿਆਨ ਵਿਚ ਇਹ ਇਹ ਵੀ ਕਿਹਾ ਕਿ ਐਫਪੀਓ ਵਿਚ ਨਿਵੇਸ਼ ਕੀਤਾ ਪੈਸਾ ਨਿਵੇਸ਼ਕਾਂ ਨੂੰ ਸਮੇਂ ਸਿਰ ਵਾਪਸ ਕਰ ਦਿੱਤਾ ਜਾਵੇਗਾ।

ਅਡਾਨੀ ਐਂਟਰਪ੍ਰਾਈਜਿਜ਼ ਨੇ ਆਪਣੀ ਪ੍ਰੈਸ ਰਿਲੀਜ਼ ਵਿਚ 20 ਹਜ਼ਾਰ ਕਰੋੜ ਰੁਪਏ ਦੇ ਆਪਣੇ ਐਫਪੀਓ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ 27 ਜਨਵਰੀ 2023 ਨੂੰ ਅਡਾਨੀ ਇੰਟਰਪ੍ਰਾਈਜਿਜ਼ ਨੇ 20 ਹਜ਼ਾਰ ਕਰੋੜ ਜੁਟਾਉਣ ਲਈ FPO ਜਾਰੀ ਕੀਤਾ ਸੀ। ਜਿਸ ਨੂੰ 1 ਫਰਵਰੀ 2023 ਨੂੰ ਕੰਪਨੀ ਨੇ ਆਪਣੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਹੈ।