Kota Student suicide: ਕੋਟਾ ਵਿਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ; ਪੀਜੀ ਵਿਚ ਪੱਖੇ ਨਾਲ ਲਟਕਦੀ ਮਿਲੀ ਲਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Student dies by suicide in Kota, 3nd case this month

Kota Student suicide: ਰਾਜਸਥਾਨ ਦੇ ਕੋਟਾ 'ਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 12 ਦਿਨਾਂ 'ਚ ਖੁਦਕੁਸ਼ੀ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇਕ 27 ਸਾਲਾ ਵਿਦਿਆਰਥੀ ਅਪਣੇ ਪੀਜੀ ਵਿਚ ਪੱਖੇ ਨਾਲ ਲਟਕਦਾ ਪਾਇਆ ਗਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਕਮਰੇ ਦੇ ਬਾਹਰ ਟਿਫਿਨ ਰੱਖਿਆ ਹੋਇਆ ਸੀ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਵਿਗਿਆਨ ਨਗਰ ਥਾਣਾ ਦੀ ਐੱਸਐੱਚਓ ਕੌਸ਼ੱਲਿਆ ਨੇ ਦਸਿਆ- ਵਿਦਿਆਰਥੀ ਨੂਰ ਮੁਹੰਮਦ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਵੀਰਪੁਰ ਦਾ ਰਹਿਣ ਵਾਲਾ ਸੀ। ਕੋਟਾ ਸ਼ਹਿਰ ਦੇ ਵਿਗਿਆਨ ਨਗਰ ਥਾਣਾ ਖੇਤਰ ਦੇ ਪੀਜੀ ਵਿਚ ਰਹਿ ਰਿਹਾ ਸੀ। ਪੀਜੀ ਓਪਰੇਟਰ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਲਾਸ਼ ਨੂੰ ਫਾਹੇ ਤੋਂ ਉਤਾਰ ਕੇ ਐਮਬੀਐਸ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪਰਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

ਪੁਲਿਸ ਨੇ ਦਸਿਆ ਕਿ ਵਿਦਿਆਰਥੀ ਮੈਸ ਤੋਂ ਟਿਫਿਨ ਮੰਗਵਾਉਂਦਾ ਸੀ। 31 ਜਨਵਰੀ ਨੂੰ ਮੈਸ ਵਾਲਾ ਵਿਅਕਤੀ ਟਿਫਿਨ ਕਮਰੇ ਦੇ ਬਾਹਰ ਛੱਡ ਕੇ ਚਲਾ ਗਿਆ। 1 ਫਰਵਰੀ ਦੀ ਸ਼ਾਮ ਨੂੰ ਉਹ ਮੁੜ ਟਿਫਿਨ ਲੈ ਕੇ ਆਇਆ। ਇਸ ਦੌਰਾਨ ਪਹਿਲਾਂ ਵਾਲਾ ਟਿਫਿਨ ਕਮਰੇ ਦੇ ਬਾਹਰ ਰੱਖਿਆ ਹੋਇਆ ਮਿਲਿਆ। ਜਦੋਂ ਇਸ ਨੂੰ ਖੋਲ੍ਹਿਆ ਤਾਂ ਇਹ ਭਰਿਆ ਹੋਇਆ ਸੀ।

 ਜਦੋਂ ਉਸ ਨੇ ਦਰਵਾਜ਼ਾ ਖੜ੍ਹਕਾਇਆ ਤਾਂ ਵਿਦਿਆਰਥੀ ਨੇ ਕਮਰਾ ਨਹੀਂ ਖੋਲ੍ਹਿਆ। ਇਸ 'ਤੇ ਟਿਫਿਨ ਵਾਲੇ ਨੇ ਪੀਜੀ ਸੰਚਾਲਕ ਨੂੰ ਦਸਿਆ। ਉਸ ਨੇ ਖਿੜਕੀ ਵਿਚੋਂ ਦੇਖਿਆ ਕਿ ਵਿਦਿਆਰਥੀ ਪੱਖੇ ਨਾਲ ਲਟਕ ਰਿਹਾ ਸੀ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਗੇਟ ਤੋੜ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਸੰਭਾਵਨਾ ਹੈ ਕਿ ਵਿਦਿਆਰਥੀ ਨੇ 31 ਜਨਵਰੀ ਨੂੰ ਖੁਦਕੁਸ਼ੀ ਕਰ ਲਈ ਸੀ, ਜਿਸ ਦਾ ਖੁਲਾਸਾ 1 ਫਰਵਰੀ ਨੂੰ ਹੋਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਸਐਚਓ ਨੇ ਦਸਿਆ ਕਿ ਵਿਦਿਆਰਥੀ ਨੇ ਫਿਲਹਾਲ ਕਿਸੇ ਕੋਚਿੰਗ ਵਿਚ ਦਾਖਲਾ ਨਹੀਂ ਲਿਆ ਸੀ। ਪਰਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀ ਬੀ.ਟੈਕ ਵਿਚ ਚੋਣ ਹੋਈ ਸੀ ਅਤੇ ਉਸ ਨੂੰ ਚੇਨਈ ਦਾ ਕਾਲਜ ਮਿਲਿਆ ਸੀ। ਹੁਣ  ਉਹ ਕੋਟਾ 'ਚ ਰਹਿ ਕੇ ਆਨਲਾਈਨ ਕਲਾਸਾਂ ਲੈ ਰਿਹਾ ਸੀ। ਡੀਐਸਪੀ ਧਰਮਵੀਰ ਨੇ ਦਸਿਆ- ਵਿਦਿਆਰਥੀ ਨੇ 2016 ਤੋਂ 2019 ਤਕ ਕੋਟਾ ਦੇ ਇਕ ਕਾਲਜ ਤੋਂ ਜੇਈਈ ਦੀ ਪੜ੍ਹਾਈ ਕੀਤੀ ਸੀ। ਸਾਲ 2019 ਤੋਂ ਬਾਅਦ ਉਸ ਨੂੰ ਕੋਟਾ ਵਿਚ ਕਿਸੇ ਕੋਚਿੰਗ ਵਿਚ ਦਾਖ਼ਲਾ ਨਹੀਂ ਮਿਲਿਆ।

ਜ਼ਿਕਰਯੋਗ ਹੈ ਕਿ ਸਾਲ 2024 ਵਿਚ ਕੋਟਾ ਵਿਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। 12ਵੀਂ ਜਮਾਤ ਦੀ ਵਿਦਿਆਰਥਣ ਨਿਹਾਰਿਕਾ ਜੇਈਈ ਦੀ ਤਿਆਰੀ ਕਰ ਰਹੀ ਸੀ। NEET ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ 23 ਜਨਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਮੁਹੰਮਦ ਜ਼ੈਦ (19) ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਸੀ।

(For more Punjabi news apart from Student dies by suicide in Kota, 3nd case this month, stay tuned to Rozana Spokesman)