ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹਵਾਈ ਫ਼ੌਜ ਤੇ ਜਲ ਫ਼ੌਜ ਪ੍ਰਮੁੱਖਾਂ ਨੂੰ ਮਿਲੇਗੀ 'Z Plus Security'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧਦੇ ਤਨਾਅ ਵਿਚ ਕੇਂਦਰ ਸਰਕਾਰ ਨੇ ਹਵਾਈ ਫ਼ੌਜ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ...

Admiral Sunil Lamba and Air Chief Marshal B.S Dhanoa

ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧਦੇ ਤਨਾਅ ਵਿਚ ਕੇਂਦਰ ਸਰਕਾਰ ਨੇ ਹਵਾਈ ਫ਼ੌਜ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਅਤੇ ਜਲ ਫ਼ੌਜ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਨੂੰ ਜੈਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ ਹੈ। ਥਲ ਫ਼ੌਜ ਪ੍ਰਮੁੱਖ ਜਨਰਲ ਬਿਪਨ ਰਾਵਤ ਨੂੰ ਪਹਿਲਾਂ ਤੋਂ ਹੀ ਜੈਡ ਪਲੱਸ ਸੁਰੱਖਿਆ ਹਾਂਸਲ ਹੈ।

ਗ੍ਰਹਿ ਮੰਤਰਾਲੇ ਅਨੁਸਾਰ ਇਨ੍ਹਾਂ ਦੋਨਾਂ ਉੱਤਮ ਫੌਜੀ ਅਧਿਕਾਰੀਆਂ ਨੂੰ ਖਤਰੇ ਦੀ ਹਾਲ ਹੀ ਵਿਚ ਸਮਿਖਿਅਕ ਕਰਨ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜੈਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇ ਅਧੀਨ ਇਨ੍ਹਾਂ ਨੂੰ ਹੁਣ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ ਵੀ ਮਿਲੇਗੀ। ਇਕ ਅਧਿਕਾਰੀ ਨੇ ਕਿਹਾ ਕਿ ਤਿੰਨਾਂ ਫ਼ੌਜਾਂ ਦੇ ਪ੍ਰਮੁੱਖਾਂ ਨੂੰ ਪੂਰੇ ਦੇਸ਼ ਵਿਚ ਵੱਖਰੇ ਹਿੱਸਿਆਂ ਵਿਚ ਸਥਿਤ ਫੌਜੀ ਟਿਕਾਣਿਆਂ ਦੇ ਦੌਰਿਆਂ ‘ਤੇ ਜਾਣਾ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਉਣਾ ਜਰੂਰੀ ਹੈ।

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪਿਛਲੀ 14 ਫਰਵਰੀ ਨੂੰ ਕੇਂਦਰੀ ਰਿਜਰਵ ਪੁਲਿਸ ਬਲ ਦੇ ਕਾਫਿਲੇ ਉੱਤੇ ਅਤਿਵਾਦੀ ਹਮਲੇ ਤੋਂ ਬਾਅਦ ਹਵਾਈ ਫੌਜ ਨੇ ਪਿਛਲੀ 26 ਫ਼ਰਵਰੀ ਨੂੰ ਪਾਕਿਸਤਾਨ ਦੇ ਕਬਜੇ ਵਾਲੇ ਜੰਮੂ ਕਸ਼ਮੀਰ ਦੇ ਨਜ਼ਦੀਕ ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਉੱਤੇ ਕਾਰਵਾਈ ਕੀਤੀ ਸੀ।

ਇਸ ਕਾਰਵਾਈ ਨਾਲ ਸਬੰਧਤ ਅਭਿਆਨ ਦੀ ਯੋਜਨਾ ਅਤੇ ਰਣਨੀਤੀ ਬਣਾਉਣ ਵਿੱਚ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਕਾਰਵਾਈ ਵਿਚ ਜੈਸ਼-ਏ-ਮੁਹੰਮਦ ਦਾ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਤੇ ਵੱਡੀ ਗਿਣਤੀ ਵਿਚ ਅਤਿਵਾਦੀ ਮਾਰੇ ਗਏ ਸਨ।