YouTube ਨੇ ਭਾਰਤੀ ਫ਼ੌਜ ਦੇ ਪਾਇਲਟ ਅਭਿਨੰਦਨ ਦੀਆਂ 11 ਵੀਡੀਓਜ਼ ਨੂੰ ਹਟਾਇਆ
ਭਾਰਤੀ ਹਵਾਈ ਫੌਜ ਦੇ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਨਾਲ ਜੁੜੀਆਂ 11 ਇਤਰਾਜ਼ਯੋਗ ਵੀਡੀਓ ਲਿੰਕ ਨੂੰ YouTube ਨੇ ਅਪਣੇ ਪਲੇਟਫਾਰਮ ਤੋਂ...
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਨਾਲ ਜੁੜੀਆਂ 11 ਇਤਰਾਜ਼ਯੋਗ ਵੀਡੀਓ ਲਿੰਕ ਨੂੰ YouTube ਨੇ ਅਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਭਾਰਤ ਸਰਕਾਰ ਨੇ ਵੀਰਵਾਰ ਨੂੰ YouTube ਤੋਂ ਇਸ ਵੀਡੀਓਜ਼ ਨੂੰ ਹਟਾਉਣ ਨੂੰ ਕਿਹਾ ਸੀ, ਜਿਸ ਤੋਂ ਤੁਰੰਤ ਬਾਅਦ ਇਸ ‘ਤੇ ਕਾਰਵਾਈ ਕਰਦੇ ਹੋਏ ਇਸਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।
ਦੱਸ ਦਈਏ ਕਿ ਸਰਕਾਰ ਨੇ ਗੂਗਲ ਨੂੰ ਪੱਤਰ ਲਿਖਕੇ IT ਐਕਟ 2000 ਦੀ ਧਾਰਾ 69 ਦੇ ਅਧੀਨ ਵਿੰਗ ਕਮਾਂਡਰ ਅਭਿਨੰਦਨ ਦੀਆਂ ਇਤਰਾਜ਼ਯੋਗ ਵੀਡੀਓਜ਼ ਨੂੰ ਹਟਾਉਣ ਨੂੰ ਕਿਹਾ ਸੀ। ਧਿਆਨ ਯੋਗ ਹੈ ਕਿ ਭਾਰਤੀ ਫੌਜੀ ਟਿਕਾਣਿਆਂ ‘ਤੇ ਬੁੱਧਵਾਰ ਨੂੰ ਹਮਲੇ ਦੀ ਕੋਸ਼ਿਸ਼ ਕਰਨ ਵਾਲੇ ਪਾਕਿਸਤਾਨੀ ਏਅਰਫੋਰਸ ਜਹਾਜ਼ਾਂ ਨੂੰ ਖਦੇੜਦੇ ਹੋਏ ਵਿੰਗ ਕਮਾਂਡਰ LoC ਦੇ ਪਾਰ ਚਲੇ ਗਏ ਸਨ।
ਉਨ੍ਹਾਂ ਨੇ ਇੱਕ F-16 ਦਾ ਪਿੱਛਾ ਕਰਦੇ ਹੋਏ ਉਸਨੂੰ ਮਾਰ ਸੁੱਟਿਆ ਸੀ ਅਤੇ ਇਸ ਕ੍ਰਮ ਵਿੱਚ ਉਨ੍ਹਾਂ ਦਾ ਮਿਗ-21 ਬਾਇਸਨ ਜਹਾਜ਼ ਕਰੈਸ਼ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਘੇਰ ਲਿਆ। ਪਾਕਿਸਤਾਨ ਵਲੋਂ ਵਾਇਰਲ ਹੋਈਆਂ ਇਹਨਾਂ ਵੀਡੀਓਜ਼ ਵਿਚ ਦਿਖਾਇਆ ਗਿਆ ਸੀ ਕਿ ਉਨ੍ਹਾਂ ਦੇ ਨਾਲ ਮਾਰ-ਕੁੱਟ ਹੋਈ ਸੀ। ਹਾਲਾਂਕਿ ਇਸਦੇ ਨਾਲ ਹੀ ਪਾਕਿਸਤਾਨ ਵਿੰਗ ਕਮਾਂਡਰ ਦੇ ਨਾਲ ਆਪਣੇ ਵਰਤਾਓ ਨੂੰ ਲੈ ਕੇ ਦੁਨੀਆ ਦੇ ਸਾਹਮਣੇ ਏਕਸਪੋਜ ਵੀ ਹੋ ਗਿਆ ਸੀ।
ਬਾਅਦ ਵਿਚ ਵੱਧਦੇ ਅੰਤਰਰਾਸ਼ਟਰੀ ਦਬਾਅ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਅਭਿਨੰਦਨ ਨੂੰ ਰਿਹਾਅ ਕਰਨਗੇ। ਵਿੰਗ ਕਮਾਂਡਰ ਅਭਿਨੰਦਨ ਸ਼ੁੱਕਰਵਾਰ ਯਾਨੀ ਅੱਜ ਭਾਰਤ ਆ ਰਹੇ ਹਨ।