ਸੋਲਰ ਪਲਾਂਟ ਦਾ ਟੀਚਾ ਪੂਰਾ ਕਰਨ ਲਈ CREST ਨੇ ਕੀਤੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

CREST ਨੇ ਸਾਲ 2022 ਵਿਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਨਿਰਧਾਰਤ 69 ਮੈਗਾਵਾਟ (MW) ਦਾ ਟੀਚਾ ਪ੍ਰਾਪਤ ਕਰਨ ਲਈ ਸ਼ਹਿਰ ਵਿਚ ਸੋਲਰ ਪਲਾਟਾਂ ਦੀ ਸਥਾਪਨਾ

Solar Plant

ਚੰਡੀਗੜ੍ਹ : CREST ਨੇ ਸਾਲ 2022 ਵਿਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਨਿਰਧਾਰਤ 69 ਮੈਗਾਵਾਟ (MW) ਦਾ ਟੀਚਾ ਪ੍ਰਾਪਤ ਕਰਨ ਲਈ ਸ਼ਹਿਰ ਵਿਚ ਸੋਲਰ ਪਲਾਟਾਂ ਦੀ ਸਥਾਪਨਾ ਲਈ ਯੂ ਟੀ ਪ੍ਰਸ਼ਾਸਨ ਨੂੰ ਯੋਜਨਾਵਾਂ ਸੌਂਪੀਆਂ ਹਨ। ਇਸ ਯੋਜਨਾ ਤਹਿਤ CREST ਸ਼ਹਿਰ ਦੇ ਸਾਰੇ ਕਮਿਊਨਿਟੀ ਸੈਂਟਰਾਂ ਦੀਆਂ ਛੱਤਾਂ, ਸੈਕਟਰ 39 ਵਿਚ ਜਲ ਵਰਕਸ ਦਫ਼ਤਰ, ਸੈਕਟਰ  42 ਵਿਚ ਨਵੀਂ ਲੇਕ, ਸ਼ਹਿਰ ਵਿਚੋਂ ਲੰਘਣ ਵਾਲੀ ਮੌਸਮੀ ਰਿਵਰਲੈਟ ਅਤੇ ਸ਼ਹਿਰ ਵਿਚ ਖੁੱਲ੍ਹੀਆਂ ਥਾਵਾਂ ਦੀ ਛੱਤਰੀ 'ਤੇ ਸੋਲਰ ਪਲਾਂਟ ਸਥਾਪਤ ਕਰੇਗਾ। 

ਯੂਟੀ ਪ੍ਰਸ਼ਾਸਨ ਨੇ ਸੈਕਟਰ  42 ਵਿਖੇ ਨਿਊ ਲੇਕ ਦੇ ਪਾਰਕਿੰਗ ਖੇਤਰ 'ਤੇ 4.5 ਕਰੋੜ ਰੁਪਏ ਦੇ 800 ਕਿਲੋਵਾਟਲ ਸੋਲਰ ਪਾਵਰ ਪਲਾਂਟ ਦੀ ਸਥਾਪਤੀ ਦੀ ਵਿਸਥਾਰਿਤ ਪ੍ਰਾਜੈਕਟ ਰਿਪੋਰਟ (DPR) ਨੂੰ ਪ੍ਰਵਾਨਗੀ ਦੇ ਦਿੱਤੀ ਹੈ। 800 ਕਿਲੋਵਾਟ ਵਿਚੋਂ 90 ਕਿਲੋਵਾਟ ਸੂਰਜੀ ਊਰਜਾ ਈ- ਵਾਹਨ ਲਈ ਰਾਖਵੀਂ ਕੀਤੀ ਜਾਵੇਗੀ।ਯੂਟੀ ਪ੍ਰਸ਼ਾਸਨ ਨੇ ਹਾਲ ਹੀ ਵਿਚ 30 ਜੂਨ ਤਕ ਚੰਡੀਗੜ੍ਹ ਵਿਚ ਸੌਰ ਪਲਾਂਟ ਲਗਾਉਣ ਲਈ ਐਕਸਟੈਨਸ਼ਨ ਨੂੰ ਨੋਟੀਫਾਈ ਕੀਤਾ ਸੀ।

ਯੂ ਟੀ ਦੇ ਮੁੱਖ ਪ੍ਰਬੰਧਕ ਅਜੌਏ ਕੁਮਾਰ ਸਿਨਹਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਲਿਖਿਆ ਹੈ, "ਇਹ ਆਖਰੀ ਵਿਸਥਾਰ ਮੰਨਿਆ ਜਾਵੇਗਾ ਅਤੇ 30 ਜੂਨ 2019 ਤੋਂ ਅੱਗੇ ਹੋਰ ਕੋਈ ਵਾਧਾ ਨਹੀਂ ਕੀਤਾ ਜਾਵੇਗਾ" ਕਰੈਸਟ ਨੇ ਹਾਲ ਹੀ ਵਿਚ ਛੇ ਮਹੀਨਿਆਂ ਤਕ ਸੋਲਰ ਊਰਜਾ ਪਲਾਂਟ ਲਾਉਣ ਦੀ ਸਮਾਂ ਹੱਦ ਵਧਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ. ਹਾਲਾਂਕਿ ਪਿਛਲੇ ਸਾਲ 17 ਨਵੰਬਰ ਚੰਡੀਗੜ੍ਹ ਵਿਖੇ ਰਿਹਾਇਸ਼ੀ ਜਾਇਦਾਦਾਂ 'ਤੇ ਛੱਤ ਵਾਲੇ ਸੂਰਜੀ ਊਰਜਾ ਪਲਾਂਟਾਂ ਨੂੰ ਸਥਾਪਤ ਕਰਨ ਦੀ ਆਖਰੀ ਤਾਰੀਕ ਸੀ, CREST ਨੇ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।