ਪੰਜਾਬ ਦੇ GST ਕੁਲੈਕਸ਼ਨ ’ਚ 12% ਦਾ ਵਾਧਾ: ਫਰਵਰੀ 2023 ਵਿਚ ਹਾਸਲ ਕੀਤਾ 1651 ਕਰੋੜ ਰੁਪਏ GST ਮਾਲੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਰਵਰੀ 2022 ਵਿਚ GST ਕੁਲੈਕਸ਼ਨ ਸੀ 1480 ਕਰੋੜ ਰੁਪਏ

12% increase in GST collection of Punjab



ਚੰਡੀਗੜ੍ਹ: ਪੰਜਾਬ ਨੇ ਫਰਵਰੀ 2023 ਵਿਚ 1651 ਕਰੋੜ ਰੁਪਏ ਦਾ ਜੀਐਸਟੀ ਹਾਸਲ ਕਰ ਬੀਤੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12 ਫੀਸਦੀ ਵਾਧਾ ਦਰਜ ਕੀਤਾ ਹੈ। ਬੀਤੇ ਸਾਲ ਫਰਵਰੀ ਮਹੀਨੇ ਵਿਚ ਪੰਜਾਬ ਨੇ 1480 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ: ਤੜਕਸਾਰ ਵਾਪਰਿਆ ਹਾਦਸਾ: ਟਰੱਕ ਅਤੇ ਵੈਨ ਦੀ ਟੱਕਰ ਕਾਰਨ 4 ਦੀ ਮੌਤ ਅਤੇ 3 ਲੋਕ ਜ਼ਖ਼ਮੀ

ਪੰਜਾਬ ਦੇ ਨਾਲ ਹੀ ਹਰਿਆਣਾ 23 ਫੀਸਦੀ ਵਾਧੇ ਨਾਲ ਫਰਵਰੀ ਮਹੀਨੇ ਵਿਚ 7310 ਕਰੋੜ ਰੁਪਏ ਦਾ ਮਾਲੀਆ ਹਾਸਲ ਕਰਨ ਵਿਚ ਸਫਲ ਰਿਹਾ ਹੈ ਜਦਕਿ ਫਰਵਰੀ 2022 ਵਿਚ ਹਰਿਆਣਾ ਨੇ 5928 ਕਰੋੜ ਦਾ ਜੀਐਸਟੀ ਮਾਲੀਆ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਜੀਐਸਟੀ ਵਸੂਲੀ ਵਿਚ 5-5 ਫੀਸਦੀ ਵਾਧਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ: ਠੇਕੇ ਰਾਤ 12 ਵਜੇ ਤੱਕ ਅਤੇ ਬਾਰ 3 ਵਜੇ ਤੱਕ ਰਹਿਣਗੇ ਖੁੱਲ੍ਹੇ

ਕੇਂਦਰੀ ਵਿੱਤ ਮੰਤਰਾਲੇ ਨੇ ਦੱਸਿਆ ਹੈ ਕਿ ਜੀਐਸਟੀ ਕੁਲੈਕਸ਼ਨ ਫਰਵਰੀ 'ਚ ਸਾਲਾਨਾ ਆਧਾਰ 'ਤੇ 12 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ। ਫਰਵਰੀ 2023 ਲਈ ਜੀਐਸਟੀ ਸੰਗ੍ਰਹਿ ਦੇ ਅੰਕੜੇ ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਮਹੀਨੇ ਵਿਚ 11,931 ਕਰੋੜ ਰੁਪਏ ਸੈੱਸ ਦੇ ਰੂਪ ਵਿਚ ਇਕੱਠੇ ਕੀਤੇ ਗਏ, ਜੋ ਜੀਐਸਟੀ ਲਾਗੂ ਹੋਣ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।