J&K: ਸਰਹੱਦ ‘ਤੇ ਗੋਲਾਬਾਰੀ ਦਾ ਭਾਰਤੀ ਫੌਜ ਨੇ ਦਿਤਾ ਮੁੰਹਤੋੜ ਜਵਾਬ, 10 ਪਾਕਿ ਫੌਜੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸਰਹੱਦ (LoC) ਉਤੇ ਪਾਕਿਸਤਾਨੀ ਫੌਜ ਵਲੋਂ ਕੀਤੀ...

Indian Army

ਜੰਮੂ : ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਸਰਹੱਦ (LoC) ਉਤੇ ਪਾਕਿਸਤਾਨੀ ਫੌਜ ਵਲੋਂ ਕੀਤੀ ਗਈ ਭਾਰੀ ਗੋਲਾਬਾਰੀ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿਤਾ ਹੈ। ਪਾਕਿਸਤਾਨ ਵਲੋਂ ਕੀਤੀ ਗਈ ਗੋਲਾਬਾਰੀ ਦੇ ਜਵਾਬ ਵਿਚ ਭਾਰਤੀ ਫੌਜ ਦੁਆਰਾ ਕੀਤੀ ਗਈ ਕਾਰਵਾਈ ਵਿਚ 10 ਪਾਕਿਸਤਾਨੀ ਫੌਜੀ ਢੇਰ ਹੋ ਗਏ ਹਨ।

ਰਿਪੋਰਟਸ ਦੇ ਮੁਤਾਬਕ ਪਾਕਿਸਤਾਨ ਨੇ ਵੀ ਅਪਣੇ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪੁੰਛ ਵਿਚ ਪਾਕਿਸਤਾਨੀ ਫੌਜ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਗੋਲੀਬਾਰੀ ਕਰ ਰਹੀ ਹੈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦੇ ਚਲਦੇ ਸੋਮਵਾਰ ਨੂੰ ਬੀਐਸਐਫ ਦਾ ਇੱਕ ਇੰਸਪੈਕਟਰ ਸ਼ਹੀਦ ਹੋ ਗਿਆ ਅਤੇ 5 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਸ ਵਿਚ 20 ਲੋਕ ਜਖ਼ਮੀ ਵੀ ਹੋਏ ਹਨ।

ਸੋਮਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਅਪਣੇ ਵਲੋਂ ‘ਮੁੰਹਤੋੜ ਜਵਾਬ’ ਦਿਤਾ। ਉਨ੍ਹਾਂ ਨੇ ਦੱਸਿਆ ਕਿ 6 ਘਰ ਵੀ ਗੋਲਾਬਾਰੀ ਦੀ ਚਪੇਟ ਵਿਚ ਆ ਗਏ। ਫੌਜ ਦੇ ਇਕ ਅਧਿਕਾਰੀ ਨੇ ਕਿਹਾ, ‘ਭਾਰਤੀ ਫੌਜ ਜਵਾਬ ਦੇ ਰਹੀ ਹੈ।’ ਪਾਕਿਸਤਾਨ ਨੇ ਪੁੰਛ ਅਤੇ ਰਾਜੌਰੀ ਜ਼ਿਲ੍ਹੀਆਂ ਵਿਚ ਲਗਾਤਾਰ ਚੌਥੇ ਦਿਨ ਸਰਹੱਦ ਦੀ ਉਲੰਘਣਾ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਪੁੰਛ ਸੈਕਟਰ ਦੀਆਂ ਚੌਕੀਆਂ ਉਤੇ ਸੁੱਟੇ ਗਏ ਗੋਲਿਆਂ ਨਾਲ BSF ਦੀ 168 ਬਟਾਲੀਅਨ ਦੇ ਇੰਸਪੈਕਟਰ ਸਮੇਤ 5 ਕਰਮਚਾਰੀ ਜਖ਼ਮੀ ਹੋ ਗਏ ਸਨ।