ਭਾਰਤੀ ਫ਼ੌਜ ਦੀ ਏਅਰ ਸਟ੍ਰਾਈਕ ‘ਚ ਮਾਰੇ ਗਏ ਅਤਿਵਾਦੀਆਂ ਦੇ ਪਰਵਾਰਾਂ ਨੂੰ ਹੌਂਸਲਾ ਦਿੰਦੇ ਪਾਕਿ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵੱਲੋਂ ਪੁਲਵਾਮਾ ਹਮਲੇ ਪਿੱਛੋਂ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਉਤੇ ਹਵਾਈ ਹਮਲੇ ਕਰ ਕੇ 200 ਅੱਤਵਾਦੀ ਮਾਰਨ ਦੇ ਦਾਅਵੇ ਦੀ ਪੁਸ਼ਟੀ ਕਰਦਾ..

Pakistani Army

ਨਵੀਂ ਦਿੱਲੀ : ਭਾਰਤ ਵੱਲੋਂ ਪੁਲਵਾਮਾ ਹਮਲੇ ਪਿੱਛੋਂ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਉਤੇ ਹਵਾਈ ਹਮਲੇ ਕਰ ਕੇ 200 ਅੱਤਵਾਦੀ ਮਾਰਨ ਦੇ ਦਾਅਵੇ ਦੀ ਪੁਸ਼ਟੀ ਕਰਦਾ ਇਕ ਵੀਡੀਓ ਸਾਹਮਣੇ ਆਇਆ ਹੈ। ਅਮਰੀਕਾ ਵਿਚ ਰਹਿ ਰਹੇ ਇਕ ਪਾਕਿਸਤਾਨੀ ਨੇ ਇਹ ਵੀਡੀਓ ਸਾਂਝੀ ਕੀਤੀ ਹੈ। ਪਾਕਿਸਤਾਨ ਦੇ ਗਿਲਗਿਤ ਸੂਬੇ ਦੇ ਸਮਾਜ ਸੇਵੀ ਸੇਂਗੇ ਹਸਨਾਨ ਸੇਰਿੰਗ ਵੱਲੋਂ ਸਾਂਝੇ ਕੀਤੇ ਵੀਡੀਓ ਵਿਚ ਪਾਕਿਸਤਾਨ ਫੌਜ ਦੇ ਅਧਿਕਾਰੀ 200 ਅੱਤਵਾਦੀ ਦਫ਼ਨਾਉਣ ਦੀ ਗੱਲ ਕਬੂਲ ਰਹੇ ਹਨ।

ਸੇਰਿੰਗ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਉਰਦੂ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਭਾਰਤੀ ਹਮਲੇ ਤੋਂ ਬਾਅਦ 200 ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਾਲਾਕੋਟ ਤੋਂ ਖੈਬਰ ਪਖਤੂਨਖਵਾ ਪਹੁੰਚਾ ਦਿੱਤਾ ਗਿਆ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੀ ਵਰਦੀ ਵਿਚ ਇਕ ਅਧਿਕਾਰੀ ਹਮਲੇ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਮਿਲ ਰਿਹਾ ਹੈ ਤੇ ਆਖ ਰਿਹਾ ਹੈ ਕਿ ਇਹ ਸਭ ਅੱਲ੍ਹ ਦੀ ਮਰਜ਼ੀ ਨਾਲ ਹੋਇਆ ਹੈ।

ਇਹ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੌਂਸਲਾ ਦਿੰਦਾ ਆਖ ਰਿਹਾ ਹੈ ਕਿ ਕੱਲ੍ਹ 200 ਬੰਦਾ ਉੱਪਰ ਗਿਆ ਸੀ, ਇਹ ਅੱਲ੍ਹਾ ਦੀ ਮਰਜ਼ੀ ਨਾਲ ਹੋਇਆ ਹੈ। ਅੱਲ੍ਹਾ ਦੀ ਮਰਜ਼ੀ ਨਾਲ ਉਨ੍ਹਾਂ ਨੂੰ ਸ਼ਹਾਦਤ ਨਸੀਬ ਹੋਈ ਹੈ। ਉਨ੍ਹਾਂ ਲਈ ਰੋਣਾ ਨਹੀਂ ਚਾਹੀਦਾ।