ਪਾਕਿ ਦੀ ਫਿਰ ਤੋਂ ਨਾਪਾਕ ਹਰਕਤ, ਭਾਰਤੀ ਜਹਾਜ਼ਾਂ ਨੇ ਪਾਕਿ ਦੇ ਜਹਾਜ਼ਾਂ ਨੂੰ ਭਜਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਹੁਣ ਵੀ ਬਰਕਰਾਰ....

F-16 Airline

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਹੁਣ ਵੀ ਬਰਕਰਾਰ ਹੈ। ਸੋਮਵਾਰ ਸਵੇਰੇ ਤਿੰਨ ਵਜੇ ਦੇ ਲੱਗ-ਭੱਗ ਪਾਕਿਸਤਾਨੀ ਹਵਾਈ ਫੌਜ ਦੇ ਚਾਰ ਐਫ16 ਜਹਾਜ਼ ਭਾਰਤੀ ਸਰਹੱਦ ਦੇ ਬਹੁਤ ਨੇੜੇ ਆ ਗਏ ਸਨ। ਪਾਕਿਸਤਾਨ ਨੇ ਐਫ16 ਦੇ ਨਾਲ - ਨਾਲ ਇਕ ਯੂਏਵੀ ਵੀ ਭੇਜਿਆ ਸੀ।

ਇਹ ਘਟਨਾ ਪੰਜਾਬ ਸਥਿਤ ਖੇਮਕਰਨ ਸੈਕਟਰ ਦੀ ਹੈ। ਪਾਕਿ ਦੀ ਇਸ ਨਾਪਾਕ ਹਰਕਤ ਨੂੰ ਰਡਾਰ ਨੇ ਫੜ ਲਈ। ਇਸ ਤੋਂ ਤੁਰੰਤ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਅਤੇ ਸੁਖੋਈ 30 ਅਤੇ ਮਿਰਾਜ 2000 ਭੇਜੇ। ਭਾਰਤੀ ਹਵਾਈ ਫੌਜ ਨੂੰ ਅਸਮਾਨ ਵਿਚ ਦੇਖਦੇ ਹੀ ਪਾਕਿ ਦੇ ਜੇਟ ਵਾਪਸ ਮੁੜ ਗਏ। ਮੀਡੀਆ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਸਰਹੱਦ ਉਤੇ ਭਾਰਤੀ ਫੌਜ ਦੀ ਨਿਯੁਕਤੀ ਦਾ ਪਤਾ ਲਗਾਉਣ ਦੇ ਮਕਸਦ ਨਾਲ ਸਰਹੱਦ ਦੇ ਬਹੁਤ ਜਿਆਦਾ ਨੇੜੇ ਭੇਜੇ ਗਏ ਸਨ।

14 ਫਰਵਰੀ ਨੂੰ ਕੇਂਦਰੀ ਰਿਜਰਵ ਪੁਲਿਸ ਬਲ ਦੇ ਕਾਫਲੇ ਉਤੇ ਹਮਲੇ ਤੋਂ ਬਾਅਦ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉਤੇ ਏਅਰ ਸਟਰਾਇਕ ਕੀਤੀ ਸੀ। ਇਸ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵਿਚ ਵੜਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਅਸਫਲ ਹੋ ਗਏ ਸਨ। ਇਸ ਦੌਰਾਨ ਵੀ ਭਾਰਤੀ ਜਹਾਜ਼ਾਂ ਨੇ ਪਾਕਿ ਦੇ ਐਫ16 ਨੂੰ ਖਦੇੜ ਦਿਤਾ ਸੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਮਿਗ ਜਹਾਜ਼ ਨਾਲ ਪਾਕਿਸਤਾਨ ਦੇ ਐਫ16 ਨੂੰ ਮਾਰ ਗਿਰਾਇਆ ਸੀ।

ਹਾਲਾਂਕਿ ਉਨ੍ਹਾਂ ਦਾ ਜਹਾਜ਼ ਇਸ ਦੌਰਾਨ ਕਰੈਸ਼ ਹੋ ਗਿਆ। ਅਭਿਨੰਦਨ ਬਾਹਰ ਨਿਕਲਿਆ ਪਰ ਉਹ ਪਾਕਿਸਤਾਨ ਦੀ ਸਰਹੱਦ ਵਿਚ ਜਾ ਕੇ ਗਿਰ ਗਏ ਸਨ। ਪਾਕਿਸਤਾਨ ਦੀ ਗ੍ਰਿਫ਼ਤਾਰੀ ਵਿਚ ਆਉਣ ਦੇ ਲੱਗ-ਭੱਗ 60 ਘੰਟੇ ਬਾਅਦ ਉਹ ਭਾਰਤ ਮੁੜੇ ਸਨ।