ਪਾਕਿਸਤਾਨ ਦੇ ਹਾਲਾਤ ਤੋਂ ਤੰਗ ਹੋ ਕੇ ਪੇਸ਼ਾਵਰ ਦਾ ਸਿੱਖ ਪਰਿਵਾਰ ਪੱਕੇ ਤੌਰ ’ਤੇ ਪੁੱਜਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਪੁੱਜਣ ’ਤੇ ਮਹਿਸੂਸ ਕਰ ਰਹੇ ਹਨ ਸੁਰੱਖਿਅਤ

PHOTO

 

ਨਵੀਂ ਦਿੱਲੀ: ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ’ਚ ਲਗਾਤਾਰ ਲੰਮੇ ਸਮੇਂ ਤੋਂ ਵਿਗੜਦੇ ਹੋਏ ਹਾਲਾਤ ਦੇ ਮੱਦੇਨਜ਼ਰ ਸੁਰੱਖਿਆ ਨਾ ਮਹਿਸੂਸ ਕਰਦਾ ਹੋਇਆ ਪੇਸ਼ਾਵਰ ਦਾ ਇਕ ਸਿੱਖ ਪਰਿਵਾਰ ਪਾਕਿਸਤਾਨ ਦੇਸ਼ ਨੂੰ ਹਮੇਸ਼ਾਂ ਲਈ ਛੱਡ ਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਛੋਟੇ-ਛੋਟੇ ਬੱਚਿਆਂ ਨਾਲ ਭਾਰਤ ਪੁੱਜਿਆ ਹੈ। ਭਾਰਤ ਪੁੱਜੇ ਪੇਸ਼ਾਵਰ ਸ਼ਹਿਰ ਦੇ ਬਹੁਤ ਹੀ ਪੁਰਾਣੇ ਵਸਨੀਕ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਭਾਰਤ ਪੁੱਜਣ ’ਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ।

ਇਹ ਵੀ ਪੜ੍ਹੋ :UP 'ਚ ਪਿਸਤੌਲ ਦੀ ਨੋਕ 'ਤੇ ਲੜਕੀ ਨਾਲ ਬਲਾਤਕਾਰ 

ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ’ਚ ਮੁਸਲਮਾਨ ਲੋਕ ਹਮਲਿਆਂ ਤੇ ਤਸ਼ੱਦਦ ਤੋਂ ਇਲਾਵਾ ਉਨ੍ਹਾਂ ਦੀਆਂ ਦੁਕਾਨਾਂ ’ਤੇ ਸ਼ਰੇਆਮ ਕਬਜ਼ੇ ਕਰ ਰਹੇ ਹਨ, ਜਿਸ ਕਾਰਨ ਪਾਕਿਸਤਾਨ ’ਚ ਘੱਟ ਗਿਣਤੀਆਂ ਦਾ ਲਗਾਤਾਰ ਘਾਣ ਹੋ ਰਿਹਾ ਹੈ। ਪੇਸ਼ਾਵਰ ਤੋਂ ਪੁੱਜੇ ਰਘਬੀਰ ਸਿੰਘ ਦੇ ਪਰਿਵਾਰ ਨੂੰ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਇਸਲਾਮਾਬਾਦ ਵੱਲੋਂ ਫਿਲਹਾਲ 45 ਦਿਨਾਂ ਦਾ ਇੰਦੌਰ ਦਿੱਲੀ ਦਾ ਵੀਜ਼ਾ ਮੁਹੱਈਆ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 

No FB Instant Article

ਇਹ ਪਰਿਵਾਰ ਵੀਜ਼ੇ ਅਨੁਸਾਰ ਭਾਰਤ ਦੇ ਇਕ ਸ਼ਹਿਰ ’ਚ ਰੁਕ ਕੇ ਭਾਰਤ ਵਿਖੇ ਨਾਗਰਿਕਤਾ ਲੈਣ ਲਈ ਦਸਤਾਵੇਜ਼ ਪੂਰੇ ਕਰ ਕੇ ਪਾਕਿਸਤਾਨੀ ਪਾਸਪੋਰਟ ਭਾਰਤ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦਿੱਲੀ ਵਿਖੇ ਜਮ੍ਹਾਂ ਕਰਵਾ ਕੇ ਭਾਰਤੀ ਨਾਗਰਿਕਤਾ ਹਾਸਲ ਕਰਨਗੇ, ਜਿਸ ਲਈ ਉਨ੍ਹਾਂ ਨੂੰ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗੇਗਾ ਤੇ ਇਸ ਦੌਰਾਨ ਉਹ ਭਾਰਤ ਸਰਕਾਰ ਨੂੰ ਬੇਨਤੀ ਕਰ ਕੇ ਆਪਣਾ ਸਮੇਂ-ਸਮੇਂ ’ਤੇ ਭਾਰਤ ਵਿਖੇ ਰੁਕਣ ਦਾ ਵੀਜ਼ਾ ਵਧਾਉਣਗੇ।