ਨਕਸਲੀਆਂ ਨੇ ਫਿਰ ਬੋਲਿਆ ਧਾਵਾ, 4 ਵਾਹਨਾਂ ਨੂੰ ਕੀਤਾ ਅੱਗ ਦੇ ਹਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਹਿਸ਼ਤ ਫੈਲਾਉਣ ਲਈ ਗੋਲੀਬਾਰੀ ਵੀ ਕੀਤੀ

The Maoists again claimed, 4 vehicles recovered by fire

ਗਯਾ: ਬਿਹਾਰ ਵਿਚ ਅਤਿਵਾਦ ਨਾਲ ਪ੍ਰਭਾਵਿਤ ਗਯਾ ਜਿਲ੍ਹੇ ਦੇ ਬਾਰਾਚੱਟੀ ਥਾਣਾ ਇਲਾਕੇ ਦੇ ਜੈਗੀਰ- ਭੋਕਤਾਡੀਹ ਪਿੰਡ ਦੇ ਨੇੜੇ ਨਕਸਲੀਆਂ ਨੇ ਤਿੰਨ ਜੇਸੀਬੀ ਮਸ਼ੀਨ ਅਤੇ ਇੱਕ ਟਰੈਕਟਰ ਨੂੰ ਅੱਗ ਲਾ ਦਿੱਤੀ।  ਪੁਲਿਸ ਸੂਤਰਾਂ ਨੇ ਦੱਸਿਆ ਕਿ ਪ੍ਰਧਾਨਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਜੈਗੀਰ ਪਿੰਡ ਤੋਂ ਨਾਰੇ ਪਿੰਡ ਤੱਕ ਸੜਕ ਉਸਾਰੀ ਦਾ ਕੰਮ ਚੱਲ ਰਿਹਾ ਸੀ। ਜੈਗੀਰ-ਭੋਕਤਾਡੀਹ ਪਿੰਡ ਦੇ ਨੇੜੇ ਕੱਲ ਦੇਰ ਰਾਤ ਕਰੀਬ 20 ਦੀ ਗਿਣਤੀ ਵਿਚ ਨਕਸਲੀਆਂ ਨੇ ਹੱਲਾ ਬੋਲ ਦਿੱਤਾ।

ਇਸ ਤੋਂ ਬਾਅਦ ਨਕਸਲੀਆਂ ਨੇ ਸੜਕ ਕਰਮਚਾਰੀਆਂ ਨੂੰ ਹਥਿਆਰ ਦਿਖਾ ਕੇ ਡਰਾ ਥਮਕਾ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਤਿੰਨ ਜੇਸੀਬੀ ਮਸ਼ੀਨ ਅਤੇ ਇਤ ਟਰੈਕਟਰ ਨੂੰ ਅੱਗ ਲਗਾ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀਆਂ ਨੇ ਇਲਾਕੇ ਵਿਚ ਦਹਿਸ਼ਤ ਫੈਲਾਉਣ ਦੇ ਲਈ ਗੋਲੀਬਾਰੀ ਵੀ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਅਤੇ ਆਰਮਡ ਬਾਰਡਰ ਫੋਰਸ ਦੇ ਜਵਾਨ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਛਾਣਬੀਨ ਕੀਤੀ।

 



 

 

ਦੱਸ ਦਈਏ ਕਿ ਬੀਤੇ ਦਿਨੀਂ ਮਹਾਰਾਸ਼ਟਰ ਦੇ ਗੜਚਿਰੌਲੀ 'ਚ ਜ਼ਿਲ੍ਹਾ ਕੁਰਖੇੜਾ ਵਿਚ ਨਕਸਲੀਆਂ ਨੇ ਨਿਜੀ ਠੇਕੇਦਾਰਾਂ ਦੇ ਘੱਟ ਤੋਂ ਘੱਟ 3 ਦਰਜਨ ਵਾਹਨਾਂ ‘ਚ ਅੱਗ ਲਗਾ ਦਿੱਤੀ ਸੀ। ਨਕਸਲੀ ਪਿਛਲੇ ਸਾਲ 22 ਅਪ੍ਰੈਲ ਦੇ ਦਿਨ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਆਪਣੇ 40 ਸਾਥੀਆਂ ਦੀ ਮੌਤ ਦੀ ਪਹਿਲੀ ਬਰਸੀ ਮਨਾਉਣ ਲਈ ਇੱਕ ਹਫ਼ਤੇ ਤੋਂ ਚੱਲ ਰਹੇ ਵਿਰੋਧ ਨੁਮਾਇਸ਼ ਦੇ ਅੰਤਿਮ ਪੜਾਅ ‘ਚ ਸਨ। ਜਿਨ੍ਹਾਂ ਵਾਹਨਾਂ ਨੂੰ ਨਕਸਲੀਆਂ ਨੇ ਆਪਣਾ ਨਿਸ਼ਾਨਾ ਬਣਾਇਆ, ਉਨ੍ਹਾਂ ‘ਚੋਂ ਜ਼ਿਆਦਾਤਰ ਅਮਰ ਇੰਫਾਸਟਰਕਚਰ ਲਿਮਿਟੇਡ ਦੇ ਸਨ।

ਜੋ ਦਾਦਾਪੁਰ ਪਿੰਡ ਦੇ ਕੋਲ ਐਨ.ਐਚ 136 ਦੇ ਪੁਰਾਣੇ ਯੇਰਕਾਡ ਸੈਕਟਰ ਲਈ ਉਸਾਰੀ ਕਾਰਜਾਂ ਵਿੱਚ ਲੱਗੇ ਸਨ। ਘਟਨਾ ਸਥਾਨ ਤੋਂ ਭੱਜਣ ਨਾਲ ਪਹਿਲਾਂ ਨਕਸਲੀਆਂ ਨੇ ਪਿਛਲੇ ਸਾਲ ਆਪਣੇ ਸਾਥੀਆਂ ਦੀ ਹੱਤਿਆ ਦੀ ਨਿੰਦਿਆ ਕਰਦੇ ਹੋਏ ਪੋਸਟਰ ਅਤੇ ਬੈਨਰ ਵੀ ਲਗਾਏ ਸਨ। ਨਕਸਲੀਆਂ ਨੇ ਜਾਣ ਤੋਂ ਪਹਿਲਾਂ ਦੋ ਜੇਸੀਬੀ, 11 ਟਿੱਪਰ, ਡੀਜਲ ਅਤੇ ਪਟਰੌਲ ਟੈਂਕਰਸ, ਰੋਲਰਸ, ਜਨਰੇਟਰ ਵੈਨ ਅਤੇ ਦੋ ਦਫ਼ਤਰਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤੇ ਸਨ।