ਬਾਹਰੀ ਸੂਬਿਆਂ ਤੋਂ ਆਉਂਣ ਵਾਲੇ ਮਜ਼ਦੂਰਾਂ ਲਈ ਬਿਹਾਰ 'ਚ ਤਿਆਰੀਆਂ ਮੁਕੱਮਲ, 99 ਕੁਆਰੰਟੀਨ ਸੈਂਟਰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੇ ਕਾਰਨ ਵੱਖ-ਵੱਖ ਰਾਜਾਂ ਵਿਚ ਫਸੇ ਮਜ਼ਦੂਰਾਂ ਨੂੰ ਆਪਣੇ ਸੂਬੇ ਵਿਚ ਲਿਜਾਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ

Photo

ਪਟਨਾ : ਲੌਕਡਾਊਨ ਦੇ ਕਾਰਨ ਵੱਖ-ਵੱਖ ਰਾਜਾਂ ਵਿਚ ਫਸੇ ਮਜ਼ਦੂਰਾਂ ਨੂੰ ਆਪਣੇ ਸੂਬੇ ਵਿਚ ਲਿਜਾਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਜੈਪੁਰ ਦੇ ਨਾਲ ਹੋਰ ਕਈ ਸ਼ਹਿਰਾਂ ਵਿਚੋਂ ਬਿਹਾਰ ਦੇ ਲਈ ਟ੍ਰੇਨ ਰਵਾਨਾ ਹੋ ਚੁੱਕੀਆਂ ਹਨ। ਦੱਸ ਦੱਈਏ ਕਿ ਬਿਹਾਰ ਜਾਣ ਵਾਲੀ ਪਹਿਲੀ ਟ੍ਰੇਨ ਜੈਪੁਰ ਤੋਂ ਚੱਲ ਕੇ ਕੱਲ ਪਟਨਾ ਦਾਨਾਪੁਰ ਵਿਖੇ ਪਹੁੰਚੇਗੀ। ਇਸ ਲਈ ਸਾਰੇ ਹੀ ਮਜ਼ਦੂਰਾਂ ਨੂੰ ਲਿਆਉਂਣ ਅਤੇ ਕੁਆਰੰਟੀਨ ਕਰਨ ਦੀ ਵਿਵਸਥਾ ਜ਼ਿਲਾ ਪ੍ਰਸ਼ਾਸਨ ਨੇ ਕੀਤੀ ਹੈ।

ਇਸ ਲਈ ਦੂਜੇ ਰਾਜਾਂ ਤੋਂ ਆਉਂਣ ਵਾਲੇ ਮਜ਼ਦੂਰਾਂ ਦੇ ਲਈ ਪਟਨਾ ਪ੍ਰਸ਼ਾਸ਼ਨ ਨੇ ਜ਼ਿਲੇ ਵਿਚ 99 ਕੁਆਰੰਟੀਨ ਸੈਂਟਰ ਬਣਾਏ ਹਨ। ਸਾਰੇ ਮਜ਼ਦੂਰਾਂ ਨੂੰ ਇਥੇ 21 ਦਿਨ ਲਈ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪਟਨਾ ਸਦਰ ਵਿਚ 7 ਕੁਆਰੰਟੀਨ ਸੈਂਟਰ ਬਣਾਏ ਗਏ ਹਨ। ਬਾਹਰ ਤੋਂ ਆਉਂਣ ਵਾਲੇ ਸਾਰੇ ਮਜ਼ਦੂਰਾਂ ਦੀ ਸਭ ਤੋਂ ਪਹਿਲਾਂ ਮੈਡੀਕਲ ਸਕ੍ਰਿਨਿੰਗ ਕੀਤੀ ਜਾਵੇਗੀ। ਇਸ ਦੇ ਲਈ ਦਾਨਾਪੁਰ ਜੰਕਸ਼ਨ ਦੇ ਨੇੜੇ ਰੇਲਵੇ ਹਾਈ ਸਕੂਲ ਵਿਚ ਇਹ ਸਕ੍ਰਿਨਿੰਗ ਸੈਂਟਰ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨੇ ਕੋਟਾ ਸਾਹਿਤ ਹੋ ਰਾਜਾਂ ਵਿਚੋਂ ਆਉਂਣ ਵਾਲੇ ਵਿਦਿਆਰਥੀਆਂ ਨੂੰ ਸੈਂਟਰਾਂ ਵਿਚ ਕੁਆਰੰਟੀਨ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਹੋਮ ਕੁਆਰੰਟੀਨ ਕੀਤਾ ਜਾਵੇਗਾ। ਇਸ ਲਈ ਸਾਰੇ ਵਿਦਿਆਰਥੀ 21 ਦਿਨ ਦੇ ਲਈ ਆਪਣੇ-ਆਪਣੇ ਘਰਾਂ ਵਿਚ ਹੀ ਕੁਆਰੰਟੀਨ ਕੀਤੇ ਜਾਣਗੇ। ਦੱਸ ਦੱਈਏ ਕਿ ਵੱਖ-ਵੱਖ ਰਾਜਾਂ ਤੋਂ ਪਟਨਾ ਪੁੱਜਣ ਵਾਲੇ ਮਜ਼ਦਰਾਂ ਨੂੰ ਉਨ੍ਹਾਂ ਦੇ ਜ਼ਿਲਿਆਂ ਤੱਕ ਪਹੁੰਚਾਉਂਣ ਲਈ ਦਾਨਾਪੁਰ ਸਟੇਸ਼ਨ ਤੇ ਕਰੀਬ 150 ਬੱਸਾਂ ਲਗਾਈਆਂ ਗਈਆਂ ਹਨ।

ਇਸ ਬੱਸਾਂ ਮਜ਼ਦੂਰਾਂ ਦੀ ਸਕ੍ਰਿਨਿੰਗ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਤੇ ਲੈ ਕੇ ਜਾਣਗੀਆਂ। ਇਸ ਵਿਚ ਸਾਰੀ ਜਿੰਮੇਵਾਰ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ ਕਿ ਉਹ ਇਨ੍ਹਾਂ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਤੱਕ ਪਹੁੰਚਾਉਂਣ। ਇਸ ਤੋਂ ਇਲਾਵਾ ਸਾਰੇ ਮਜ਼ਦੂਰਾਂ ਨੂੰ ਕੁਆਰੰਟੀਨ ਸੈਂਟਰ ਤੱਕ ਲਿਆਉਂਣ ਅਤੇ ਉਨ੍ਹਾਂ ਨੂੰ ਸਾਰੀਆਂ ਸੁਵੀਧਾ ਮੁਹੱਈਆ ਕਰਵਾਉਂਣ ਦੀ ਜਿੰਮੇਵਾਰੀ SDO ਨੂੰ ਦਿੱਤੀ ਗਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।