Lockdown 3.0 : ਕੁਝ ਖਾਸ ਸ਼ਰਤਾਂ ਦੇ ਅਧਾਰ 'ਤੇ ਹੋ ਸਕਣਗੇ ਵਿਆਹ ਸਮਾਗਮ
ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਹੁਣ 17 ਮਈ ਤੱਕ ਦੇ ਸਮੇਂ ਲਈ ਅੱਗੇ ਕਰ ਦਿੱਤਾ ਹੈ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਹੁਣ 17 ਮਈ ਤੱਕ ਦੇ ਸਮੇਂ ਲਈ ਅੱਗੇ ਕਰ ਦਿੱਤਾ ਹੈ । ਹਾਲਾਂਕਿ ਇਸ ਵਾਰ ਇਸ ਵਿਚ ਕਈ ਸ਼ਰਤਾਂ ਦੇ ਨਾਲ ਕੁਝ ਰਾਹਤ ਦੇਣ ਦੀ ਗੱਲ ਵੀ ਕੀਤੀ ਹੈ। ਗ੍ਰਹਿ ਮੰਤਰਾਲੇ ਦੁਆਰਾ ਇਸ ਸਬੰਧੀ ਜਾਣਕਾਰੀ ਦਿੱਤੀ ਗਿਆ ਹੈ। ਇਸ ਲਈ ਲੌਕਡਾਊਨ 3.0 ਵਿਚ ਦੇਸ਼ ਨੂੰ ਤਿੰਨ ਜ਼ੋਨਾਂ (ਰੈੱਡ, ਸੰਤਰੀ ਅਤੇ ਗ੍ਰੀਨ ) ਵਿਚ ਤਬਦੀਲ ਕੀਤਾ ਗਿਆ ਹੈ।
ਦੱਸ ਦੱਈਏ ਕਿ ਰੈੱਡ ਜ਼ੋਨ ਵਿਚ ਦੇਸ਼ ਦੇ 130 ਜ਼ਿਲੇ, ਸੰਤਰੀ ਜ਼ੋਨ ਵਿਚ 284 ਜ਼ੋਨ ਅਤੇ ਗ੍ਰੀਨ ਜ਼ੋਨ ਵਿਚ 319 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਦੇ ਇਹ ਵਰਗੀਕਰਨ ਕਰੋਨਾ ਵਾਇਰਸ ਦੇ ਕੇਸ਼ਾਂ ਦੇ ਅਧਾਰ ਤੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਮੇਂ-ਸਮੇਂ ਤੇ ਅੱਪ-ਡੇਟ ਵੀ ਹੁੰਦੇ ਰਹਿਣਗੇ। ਇਸ ਲੌਕਡਾਊਨ ਵਿਚ ਕਈ ਸਮੱਸਿਆਂ ਆ ਰਹੀ ਹਨ
ਸਭ ਤੋਂ ਵੱਧ ਸਮੱਸਿਆਂ ਉਨ੍ਹਾਂ ਪਰਿਵਾਰਾਂ ਲਈ ਆ ਰਹੀ ਸੀ ਜਿਨ੍ਹਾਂ ਦੇ ਇਸ ਸਮੇਂ ਵਿਆਹ ਹੋਣ ਵਾਲੇ ਸਨ। ਇਸ ਨੂੰ ਦੇਖਦਿਆਂ ਸਰਕਾਰ ਨੇ ਇਸ ਮਾਮਲੇ ਵਿਚ ਥੋੜੀ ਛੋਟ ਦਿੱਤੀ ਹੈ। ਇਸ ਵਿਚ ਇਹ ਸ਼ਰਤ ਰੱਖੀ ਗਈ ਹੈ ਕਿ ਵਿਆਹ ਦੇ ਵਿਚ 50 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਮੁੰਡੇ ਅਤੇ ਕੁੜੀ ਵਾਲਿਆਂ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਕੁਲ ਗਿਣਤੀ 50 ਤੋਂ ਵੱਧ ਨਹੀਂ ਹੋਣੀ ਚਾਹੀਦੀ।
ਦੱਸ ਦੱਈਏ ਕਿ ਗ੍ਰਹਿ ਮੰਤਰਾਲੇ ਵੱਲੋਂ ਗ੍ਰੀਨ ਅਤੇ ਸੰਤਰੀ ਜ਼ੋਨ ਵਿਚ ਕੁਝ ਢਿੱਲ ਦਿੰਦਿਆਂ ਈ-ਕਮਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਜ਼ੋਨਾਂ ਵਿਚ ਗੈਰ-ਜਰੂਰੀ ਸਮਾਨ ਦੀ ਡਲਿਵਰੀ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗ੍ਰੀਨ ਜ਼ੋਨ ਵਾਲੇ ਇਲਾਕਿਆਂ ਵਿਚ ਬੱਸਾਂ ਨੂੰ 50 ਫੀਸਦੀ ਤੱਕ ਸਵਾਰੀਆਂ ਲਿਜ਼ਾਣ ਦੀ ਇਜ਼ਾਜ਼ਤ ਦੇ ਦਿੱਤੀ ਹੈ ਅਤੇ ਨਾਲ ਹੀ ਬੱਸਾਂ ਦੇ ਡਿੱਪੂਆਂ ਵਿਚ ਵੀ 50 ਫੀਸਦੀ ਕਰਮਚਾਰੀਆਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।