CRPF ਦੇ 68 ਹੋਰ ਜਵਾਨ ਕੋਰੋਨਾ ਪੀੜਤ, ਹੁਣ ਤਕ 127 ਕੋਰੋਨਾ ਦੀ ਚਪੇਟ ’ਚ
ਸ਼ੁੱਕਰਵਾਰ ਨੂੰ ਸੀਆਰਪੀਐਫ ਦੇ 12 ਜਵਾਨਾਂ ਵਿਚ ਕੋਰੋਨਾ ਵਾਇਰਸ...
ਨਵੀਂ ਦਿੱਲੀ: ਲਾਕਡਾਉਨ ਅਤੇ ਸਾਰੇ ਉਪਾਵਾਂ ਦੇ ਬਾਵਜੂਦ ਕੋਰੋਨਾ ਵਾਇਰਸ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਸਰਕਾਰ ਨੇ 3 ਮਈ ਤੋਂ 17 ਮਈ ਤਕ ਲਾਕਡਾਊਨ ਵਧਾ ਦਿੱਤਾ ਹੈ ਪਰ ਕੋਰੋਨਾ ਦੀ ਰਫਤਾਰ ਟੁੱਟਦੀ ਨਹੀਂ ਦਿਖਾਈ ਦੇ ਰਹੀ। ਹੁਣ ਇਸ ਮਾਰੂ ਵਾਇਰਸ ਨੇ ਕੋਰੋਨਾ ਕਮਾਂਡੋ ਵੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।ਪੁਲਿਸ ਤੋਂ ਬਾਅਦ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਵੀ ਕਈ ਜਵਾਨ ਕੋਰੋਨਾ ਪੀੜਤ ਪਾਏ ਗਏ ਹਨ।
ਸ਼ੁੱਕਰਵਾਰ ਨੂੰ ਸੀਆਰਪੀਐਫ ਦੇ 12 ਜਵਾਨਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪੀੜਤ ਸੀਆਰਪੀਐਫ ਦੇ ਜਵਾਨਾਂ ਦੀ ਤਾਦਾਦ 127 ਹੋ ਗਈ ਹੈ। ਜਦਕਿ ਹੁਣ 150 ਜਵਾਨਾਂ ਦੀ ਜਾਚ ਰਿਪੋਰਟ ਆਉਣੀ ਅਜੇ ਬਾਕੀ ਹੈ। ਸਾਰੇ ਸੀਆਰਪੀਐਫ ਦੀ ਇਕ ਹੀ ਬਟਾਲਿਅਨ 31 ਬਟਾਲਿਅਨ ਦੇ ਹਨ। ਇਹ ਬਟਾਲਿਅਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਿਊਰ ਵਿਹਾਰ ਫੇਜ਼ 3 ਵਿਚ ਤੈਨਾਤ ਹਨ।
ਗੌਰਤਲਬ ਹੈ ਕਿ ਸੀਆਰਪੀਐਫ ਦੀ 31 ਬਟਾਲਿਅਨ ਦੇ ਅਸਿਸਟੈਂਟ ਸਬ ਇੰਸਪੈਕਟਰ ਮੁਹੰਮਦ ਇਕਰਾਮ ਹੁਸੈਨ ਦੀ ਕੋਰੋਨਾ ਕਾਰਨ 28 ਅਪ੍ਰੈਲ ਨੂੰ ਮੌਤ ਹੋ ਗਈ ਸੀ। ਇਕਰਾਮ ਨੇ ਇਲਾਜ ਦੌਰਾਨ ਸਫਦਰਗੰਜ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਕੋਰੋਨਾ ਦੇ ਅਰਧਸੈਨਿਕ ਬਲ ਤਕ ਪਹੁੰਚਣ ਨਾਲ ਤਰਥੱਲੀ ਮਚ ਗਈ ਹੈ। 55 ਸਾਲ ਦੇ ਹੁਸੈਨ ਦੀ ਮੌਤ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਦੁਖ ਜਤਾਇਆ ਸੀ। ਵੀਰਵਾਰ ਨੂੰ 89 ਵਿੱਚੋਂ 6 ਜਵਾਨ ਪੀੜਤ ਪਾਏ ਗਏ।
ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 2293 ਨਵੇਂ ਕੇਸ ਸਾਹਮਣੇ ਆਏ ਹਨ ਅਤੇ 71 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਬਾਅਦ, ਦੇਸ਼ ਭਰ ਵਿੱਚ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁੱਲ ਸੰਖਿਆ 37,336 ਹੋ ਗਈ ਹੈ। ਜਿਸ ਵਿੱਚ 26,167 ਸਰਗਰਮ ਹਨ, 9951 ਲੋਕ ਸਿਹਤਮੰਦ ਹੋ ਗਏ ਹਨ ਜਾਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 1218 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੀਆਰਪੀਐਫ ਦੇ 68 ਹੋਰ ਜਵਾਨ ਪਾਜ਼ੀਟਿਵ ਪਾਏ ਗਏ ਹਨ ਅਤੇ ਰਾਜਸਥਾਨ ਵਿਚ 12 ਨਵੇਂ ਕੇਸ ਦਰਜ ਕੀਤੇ ਗਏ ਹਨ।
ਭਾਰਤੀ ਰੇਲਵੇ ਅਧਿਕਾਰੀ ਨੇ ਕਿਹਾ ਕਿ ਅਸੀਂ ‘ਲੇਬਰ ਸਪੈਸ਼ਲ ਟ੍ਰੇਨਜ਼’ ਚਲਾਉਣ ਦਾ ਫੈਸਲਾ ਲਿਆ ਹੈ। ਜ਼ੋਨਲ ਰੇਲਵੇ ਰਾਜ ਪ੍ਰਸ਼ਾਸਨ ਦੀ ਮੰਗ ਅਨੁਸਾਰ ਇਹ ਰੇਲ ਗੱਡੀਆਂ ਚਲਾਏਗੀ। ਸਥਾਨਕ ਡੀਐਮ ਅਤੇ ਡੀਆਰਐਮ ਤਾਲਮੇਲ ਕਰ ਰਹੇ ਹਨ। ਖੇਤਰੀ ਸੀਪੀਆਰਓਜ਼ ਤੋਂ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।