ਸੀਆਰਪੀਐੱਫ਼ (CRPF) ਦੀ ਮਹਿਲਾ ਮੁਲਾ਼ਜਮ ਨੇ ਮਿਲਾਇਆ ਬੱਚੇ ਨਾਲ ਹੱਥ, ਤਸਵੀਰ ਵਾਇਰਲ
ਇੱਕ ਟਵਿਟਰ ਯੂਜ਼ਰ ਨੇ ਕਿਹਾ– ‘ਇਹੋ ਅਸਲ ਭਾਰਤ ਹੈ
ਨਵੀਂ ਦਿੱਲੀ- ਜੰਮੂ–ਕਸ਼ਮੀਰ ਵਿਚ ਸੀਆਰਪੀਐੱਫ਼ (CRPF) ਦੀ ਇੱਕ ਮਹਿਲਾ ਮੁਲਾ਼ਜਮ ਵੱਲੋਂ ਇੱਕ ਬੱਚੇ ਨਾਲ ਹੱਥ ਮਿਲਾਉਂਦੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਫ਼ੋਟੋ ਨੂੰ ਟਵਿਟਰ ਉੱਤੇ ਹਜ਼ਾਰਾਂ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਾ ਹੈ ਤੇ 700 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਕਈ ਟਵਿਟਰ ਯੂਜ਼ਰਸ ਨੇ ਇਸ ਤਸਵੀਰ ਦੀ ਦਿਲੋਂ ਸ਼ਲਾਘਾ ਕੀਤੀ ਹੈ।
ਇੱਕ ਟਵਿਟਰ ਯੂਜ਼ਰ ਨੇ ਕਿਹਾ– ‘ਇਹੋ ਅਸਲ ਭਾਰਤ ਹੈ।’ ਅਸੀਂ ਇਸ ਭਾਵਨਾ ਨੂੰ ਸਲਾਮ ਕਰਦੇ ਹਾਂ। ਸਮੇਂ ਨਾਲ ਕਸ਼ਮੀਰ ਵਿਚ ਜ਼ਰੂਰ ਤਬਦੀਲੀ ਆਵੇਗੀ। ਇੱਕ ਹੋਰ ਯੂਜ਼ਰ ਨੇ CRPF ਮਹਿਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤਸਵੀਰ ਸਾਨੂੰ ਬਹੁਤ ਸਮੇਂ ਤੱਕ ਯਾਦ ਰਹੇਗੀ। 'ਸੀਆਰਪੀਐੱਫ਼ ਦੀ ਮਹਿਲਾ ਤੇ ਮਰਦ ਮੁਲਾਜ਼ਮਾਂ ਨੂੰ ਸਲਾਮ'। ਇਸ ਤੋਂ ਬਾਅਦ ਸੀਆਰਪੀਐੱਫ਼ ਇੰਡੀਆ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਬੱਚਾ ਉਸ ਮਹਿਲਾ ਸੀਆਰਪੀਐੱਫ਼ ਨੂੰ ਸਲਾਮ ਕਰ ਰਿਹਾ ਹੈ।
ਦੱਸ ਦਈਏ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਧਾਰਾ ਕਾਰਨ ਜੰਮੂ–ਕਸ਼ਮੀਰ ਦੇ ਲੋਕਾਂ ਨੂੰ ਪੂਰੇ ਦੇਸ਼ ਲਈ ਬਣਾਏ ਕੇਂਦਰੀ ਕਾਨੂੰਨਾਂ ਦਾ ਲਾਭ ਲੈਣ ਤੋਂ ਰੋਕਿਆ ਹੋਇਆ ਸੀ। ਸਿੱਖਿਆ ਦਾ ਅਧਿਕਾਰ (RTE) ਕਾਨੂੰਨ ਬਾਰੇ ਗੱਲ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਸੂਬੇ ਦੇ ਬੱਚਿਆਂ ਨੂੰ ਇਸ ਦੇ ਫ਼ਾਇਦਿਆਂ ਤੋਂ ਵਾਂਝੇ ਕਿਉਂ ਰੱਖਿਆ ਗਿਆ ਹੈ। ਉੱਧਰ ਜੰਮੂ–ਕਸ਼ਮੀਰ ਦੇ ਸਾਰੇ ਸਕੂਲ ਤੇ ਕਾਲਜ ਮੁੜ ਖੁੱਲ੍ਹ ਗਏ ਹਨ।