ਦਿੱਲੀ ਦੇ ਕਾਪਸਹੇੜਾ ਇਲਾਕੇ ਵਿਚ ਇਕੋ ਇਮਾਰਤ ਵਿਚ 41 ਕੋਰੋਨਾ ਪਾਜ਼ੀਟਿਵ! ਮਚਿਆ ਹੜਕੰਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਰ 19 ਅਪ੍ਰੈਲ ਨੂੰ ਇਸ ਇਮਾਰਤ ਨੂੰ ਸੀਲ ਕਰ ਦਿੱਤਾ...

Delhi coronavirus kapashera 41 found positive in one building 1

ਨਵੀਂ ਦਿੱਲੀ: ਇਕੋ ਇਮਾਰਤ ਦੇ 41 ਲੋਕਾਂ ਦੇ ਕਾਰੋਨਾ ਪਾਜ਼ੀਟਿਵ ਹੋਣ ਕਾਰਨ ਦਿੱਲੀ ਵਿਚ ਹਲਚਲ ਮਚ ਗਈ। ਮਾਮਲਾ ਪੱਛਮੀ ਦਿੱਲੀ ਦੇ ਕਪਾਸ਼ੇਰਾ ਦਾ ਹੈ। ਇਸ ਖੇਤਰ ਵਿਚ ਇਕੋ ਇਮਾਰਤ ਵਿਚ 18 ਅਪ੍ਰੈਲ ਨੂੰ ਕੋਰੋਨਾ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ ਸੀ।

ਫਿਰ 19 ਅਪ੍ਰੈਲ ਨੂੰ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 175 ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। 11 ਦਿਨਾਂ ਬਾਅਦ 67 ਲੋਕਾਂ ਦੀ ਰਿਪੋਰਟ ਆਈ, 41 ਲੋਕ ਕੋਰੋਨਾ ਸਕਾਰਾਤਮਕ ਨਿਕਲੇ. ਨਮੂਨਾ ਟੈਸਟ ਨੋਇਡਾ ਦੀ ਲੈਬ ਵਿਚ ਭੇਜਿਆ ਗਿਆ ਸੀ। ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ 37,336 ਮਾਮਲੇ ਸਾਹਮਣੇ ਆ ਗਏ ਹਨ।

ਇਨ੍ਹਾਂ ਵਿਚੋਂ 26,167 ਲੋਕਾਂ ਦਾ ਇਲਾਜ ਜਾਰੀ ਹੈ। 9950 ਲੋਕ ਠੀਕ ਹੋਗਏ ਹਨ ਤੇ 1218 ਲੋਕਾਂ ਦੀ ਮੌਤ ਹੋ ਗਈ ਹੈ। ਬੀਤੇ 24 ਘੰਟਿਆਂ 'ਚ 2293 ਨਵੇਂ ਕੇਸ ਤੇ 71 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਹੁਣ ਤਕ ਦੇ ਇਕ ਦਿਨ ਵਿਚ ਸਭ ਤੋਂ ਵੱਧ ਕੇਸ ਹਨ। ਮਹਾਰਾਸ਼ਟਰ 'ਚ ਮਰੀਜ਼ਾਂ ਦੀ ਗਿਣਤੀ 11,506 ਹੋ ਗਈ। ਇਨ੍ਹਾਂ ਵਿਚੋਂ ਮਰਨ ਵਾਲਿਆਂ ਦੀ ਗਿਣਤੀ 485 ਹੋ ਗਈ ਹੈ। ਹੁਣ ਤਕ 1,879 ਠੀਕ ਹੋ ਕੇ ਘਰ ਜਾ ਚੁੱਕੇ ਹਨ।

ਗੁਜਰਾਤ 'ਚ 4721 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 735 ਲੋਕ ਠੀਕ ਹੋ ਗਏ ਹਨ ਤੇ 236 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ 'ਚ 3738 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 1167 ਲੋਕ ਠੀਕ ਹੋ ਗਏ ਹਨ ਤੇ 61 ਲੋਕਾਂ ਦੀ ਮੌਤ ਹੋ ਗਈ ਹੈ।

ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 22 ਜ਼ਿਲ੍ਹੇ ਕੋਰੋਨਾ ਦੀ ਲਪੇਟ ਵਿੱਚ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਜਲੰਧਰ 'ਚ 105, ਮੋਹਾਲੀ 'ਚ 92, ਪਟਿਆਲਾ 'ਚ 65, ਲੁਧਿਆਣਾ 'ਚ 76, ਅੰਮ੍ਰਿਤਸਰ 'ਚ 90, ਪਠਾਨਕੋਟ ਵਿਚ 25, ਐਸਬੀਐਸ ਨਗਰ 'ਚ 23, ਤਰਨ ਤਾਰਨ 'ਚ 14, ਮਾਨਸਾ 'ਚ 13, ਕਪੂਰਥਲਾ ਵਿਚ 12 ਸਾਹਮਣੇ ਆਏ।

ਹੁਸ਼ਿਆਰਪੁਰ 'ਚ 11, ਫਰੀਦਕੋਟ 'ਚ 6, ਸੰਗਰੂਰ 'ਚ 6, ਮੋਗਾ 'ਚ 5, ਗੁਰਦਾਸਪੁਰ 'ਚ 4, ਮੁਕਤਸਰ 'ਚ 4, ਰੋਪੜ 'ਚ 5, ਬਰਨਾਲਾ 'ਚ 2, ਫ਼ਤਿਹਗੜ੍ਹ ਸਾਹਿਬ 'ਚ 3, ਬਠਿੰਡਾ 'ਚ 2 ਅਤੇ  ਫ਼ਿਰੋਜ਼ਪੁਰ 'ਚ 17 ਕੋਰੋਨਾ ਪਾਜ਼ੀਟਿਵ ਕੇਸ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।