ਪਾਕਿ ਪੀਐਮ ਨੇ PM ਮੋਦੀ ਨੂੰ ਦੱਸਿਆ ਡਰਪੋਕ, ਕਿਹਾ, 'ਡਰ ਦੇ ਮਾਰੇ ਸਾਰਾ ਕੁਝ ਬੰਦ ਕਰ ਦਿੱਤਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕੀਤਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕੀਤਾ ਹੈ। ਦਰਅਸਲ ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਵਿਚ ਲਾਗੂ ਕੀਤੇ ਗਏ ਲੌਕਡਾਊਨ ਨੂੰ ਲੈ ਕੇ ਇਮਰਾਨ ਖ਼ਾਨ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।

ਇਸਲਾਮਾਬਾਦ ਦੇ ਇਕ ਸਮਾਰੋਹ ਵਿਚ ਇਮਰਾਨ ਖ਼ਾਨ ਨੇ ਕਿਹਾ, 'ਉਹ ਜੋ ਉਹਨਾਂ ਦਾ ਸਟ੍ਰਾਂਗਮੈਨ ਨਰਿੰਦਰ ਮੋਦੀ ਹੈ, ਕਹਿੰਦੇ ਹਨ ਉਹਨਾਂ ਦਾ 50 ਇੰਚ ਦਾ ਚੈਸਟ ਹੈ। ਉਹ ਇੰਨਾ ਡਰਪੋਕ ਨਿਕਲਿਆ ਕਿ ਇਕਦਮ ਸਾਰਾ ਕੁਝ ਬੰਦ ਕਰ ਦਿੱਤਾ। ਸੋਚਿਆ ਹੀ ਨਹੀਂ ਕਿ ਆਮ ਆਦਮੀ ਦੀ ਜ਼ਿੰਦਗੀ ਕੀ ਹੋਵੇਗੀ'।

ਦੱਸ ਦਈਏ ਕਿ ਪਾਕਿਸਤਾਨ ਦੀ ਅਰਥਵਿਵਸਥਾ ਕੋਰੋਨਾ ਦੇ ਜਾਲ ਵਿਚ ਫਸ ਗਈ ਹੈ। ਉੱਥੇ ਗਰੀਬੀ ਵਧਦੀ ਜਾ ਰਹੀ ਹੈ। ਪਹਿਲਾਂ ਤੋਂ ਹੀ ਘਾਟੇ ਵਿਚ ਚੱਲ ਰਹੇ ਪਾਕਿਸਤਾਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਪਰ ਇਮਰਾਨ ਖ਼ਾਨ ਕੋਰੋਨਾ ਵਾਇਰਸ ਨੂੰ ਵੱਡਾ ਖਤਰਾ ਨਹੀਂ ਮੰਨਦੇ।

ਉਹਨਾਂ ਨੇ ਅਪਣੇ ਬਿਆਨ ਵਿਚ ਕਿਹਾ, 'ਲੌਕਡਾਊਨ ਨੇ ਇਹ ਦਿਖਾਇਆ ਹੈ ਕਿ ਜੇਕਰ ਅਸੀਂ ਗਰੀਬਾਂ 'ਤੇ ਧਿਆਨ ਦਾ ਦੇਈਏ ਤਾਂ ਵਾਇਰਸ ਪੋਸ਼ ਕਲੋਨੀਆ ਵਿਚ ਵੀ ਪਹੁੰਚ ਜਾਵੇਗਾ'।  ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਡੇ ਪੱਧਰ 'ਤੇ ਜਾਰੀ ਹੈ। ਮਾਹਰ ਮੰਨਦੇ ਹਨ ਕਿ ਮਈ ਅਤੇ ਜੂਨ ਵਿਚਕਾਰ ਉੱਥੇ ਕੋਰੋਨਾ ਸਿਖਰ 'ਤੇ ਪਹੁੰਚ ਜਾਵੇਗਾ।

ਗਰੀਬੀ ਦੀ ਦਰ ਦੁੱਗਣੀ ਹੋ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਜੁਲਾਈ ਤੱਕ ਪਾਕਿਸਤਾਨ ਵਿਚ ਦੋ ਲੱਖ ਤੋਂ ਵੀ ਜ਼ਿਆਦਾ ਕੋਰੋਨਾ ਮਾਮਲੇ ਹੋ ਸਕਦੇ ਹਨ। ਇਮਰਾਨ ਖ਼ਾਨ ਲੌਕਡਾਊਨ ਦਾ ਵਿਰੋਧ ਕਰਦੇ ਰਹੇ ਹਨ। ਇਸ ਦਾ ਕਾਰਨ ਹੈ ਕਿ ਪਾਕਿਸਤਾਨ ਦੇ ਜ਼ਿਆਦਾਤਰ ਪਰਿਵਾਰ ਦਿਹਾੜੀ 'ਤੇ ਨਿਰਭਰ ਹਨ, ਅਜਿਹੇ ਵਿਚ ਲੌਕਡਾਊਨ ਨਾਲ ਭੁੱਖਮਰੀ ਦੀ ਨੌਬਤ ਆ ਸਕਦੀ ਹੈ।