ਜਹਾਨਾਬਾਦ ’ਚ 25 ਸਾਲਾ ਵਿਅਕਤੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਵਲੋਂ ਪਤਨੀ, ਭਾਬੀ ਤੇ ਆਟੋ ਡਰਾਈਵਰ ਗ੍ਰਿਫ਼ਤਾਰ

25-year-old man murdered in Jehanabad

ਜਹਾਨਾਬਾਦ ਵਿਚ 25 ਸਾਲਾ ਵਿਅਕਤੀ ਜਿਸ ਦਾ ਨਾਮ ਰਾਮਪ੍ਰਸਾਦ ਬਿੰਦ ਹੈ। ਜਿਸ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰਕ ਵਾਲਿਆਂ ਨੇ ਪਤਨੀ ’ਤੇ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਗਾਇਆ ਜਦੋਂ ਕਿ ਪਤਨੀ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਹੈ। ਭਰਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਤਨੀ, ਭਰਜਾਈ ਅਤੇ ਆਟੋ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿਤੀ।

ਅੱਗੇ ਦੀ ਜਾਂਚ ਖੁਦਾਗਜ ਪੁਲਿਸ ਸਟੇਸ਼ਨ ਵਲੋਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਰਾਮ ਪ੍ਰਸਾਦ ਬਿੰਦ ਲੁਧਿਆਣਾ ਵਿਚ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ। ਬੁੱਧਵਾਰ ਸ਼ਾਮ ਨੂੰ ਉਹ ਨਾਲੰਦਾ ਜ਼ਿਲ੍ਹੇ ਦੇ ਖੁਦਾਗੰਜ ਥਾਣਾ ਖੇਤਰ ਦੇ ਰਸੁਲੀ ਬਿਘਾ ਵਿਚ ਆਪਣੀ ਭਰਜਾਈ ਦੇ ਘਰ ਗਿਆ ਸੀ। ਵੀਰਵਾਰ ਸਵੇਰੇ ਉਸ ਦੀ ਲਾਸ਼ ਨੂੰ ਇਕ ਆਟੋ ’ਤੇ ਲੱਦ ਕੇ ਮੀਰਗੰਜ ਲਿਆਂਦਾ ਗਿਆ।

ਲਾਸ਼ ਦੇਖ ਕੇ ਭਰਾ ਨੇ ਸ਼ਕੂਰਬਾਦ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਮੋਹਨ ਪ੍ਰਸਾਦ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਭਰਾ ਦੇ ਅਨੁਸਾਰ, ਭਰਾ ਦੀ ਪਤਨੀ, ਭਾਬੀ ਅਤੇ ਆਟੋ ਡਰਾਈਵਰ ਨੇ ਮਿਲ ਕੇ ਰਾਮ ਪ੍ਰਸਾਦ ਬਿੰਦ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਅਤੇ ਲਾਸ਼ ਨੂੰ ਆਟੋ ’ਤੇ ਲੱਦ ਕੇ ਪਿੰਡ ਭੇਜ ਦਿਤਾ।

ਭਰਾ ਦੀ ਲਿਖਤੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿਤਾ ਗਿਆ। ਐਸਐਚਓ ਨੇ ਦਸਿਆ ਕਿ ਪੁੱਛਗਿੱਛ ਤੋਂ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਖੁਦਾਗੰਜ ਥਾਣੇ ਦੇ ਹਵਾਲੇ ਕਰ ਦਿਤਾ ਗਿਆ ਹੈ। ਅਗਲੀ ਕਾਰਵਾਈ ਖੁਦਾਗਜ ਪੁਲਿਸ ਸਟੇਸ਼ਨ ਵਲੋਂ ਕੀਤੀ ਜਾਵੇਗੀ।