ਓਵੈਸੀ ਨੇ ਨਿਭਾਈ ਟਰੈਫਿਕ ਪੁਲਿਸ ਦੀ ਭੂਮਿਕਾ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਫ਼ਤਹਿ ਦਰਵਾਜ਼ਾ ਕੋਲ ਖ਼ੁਦ ਕੀਤਾ ਟ੍ਰੈਫਿਕ ਕੰਟਰੋਲ

AIMIM President Asaduddin Owaisi Clearing Traffic at Hyderabad

ਹੈਦਰਾਬਾਦ- ਆਪਣੇ ਵਿਵਾਦਤ ਬਿਆਨਾਂ ਕਰਕੇ ਜਾਣੇ ਜਾਂਦੇ ਹੈਦਰਾਬਾਦ ਦੇ ਸਾਂਸਦ ਅਸਦੂਦੀਨ ਓਵੈਸੀ ਦਾ ਹੁਣ ਇਕ ਵੱਖਰਾ ਅੰਦਾਜ਼ ਨੂੰ ਦੇਖਣ ਨੂੰ ਮਿਲਿਆ ਹੈ ਹੁਣ ਤੱਕ ਤੁਸੀਂ ਉਨ੍ਹਾਂ ਨੂੰ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੀ ਦੇਖਿਆ ਹੋਵੇਗਾ ਪਰ ਹੁਣ ਉਹ ਟ੍ਰੈਫ਼ਿਕ ਪੁਲਿਸ ਦਾ ਰੋਲ ਨਿਭਾਉਂਦੇ ਨਜ਼ਰ ਆਏ ਹਨ। ਓਵੈਸੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਦਰਅਸਲ ਹੈਰਦਾਬਾਦ ਦੇ ਫ਼ਤਹਿ ਦਰਵਾਜ਼ਾ ਕੋਲ ਕਾਫ਼ੀ ਟ੍ਰੈਫਿਕ ਜਾਮ ਹੋ ਗਿਆ ਸੀ। ਇਸੇ ਦੌਰਾਨ ਓਵੈਸੀ ਨੇ ਟ੍ਰੈਫਿਕ ਜਾਮ ਹਟਾਉਣ ਵਿਚ ਟ੍ਰੈਫਿਕ ਪੁਲਿਸ ਦਾ ਕਿਰਦਾਰ ਨਿਭਾਇਆ। ਇਹ ਘਟਨਾ ਬਾਅਦ ਦੁਪਹਿਰ ਦੀ ਹੈ, ਜਦੋਂ ਉਹ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਉੱਥੋਂ ਲੰਘ ਰਹੇ ਸੀ। ਲੋਕਾਂ ਨੂੰ ਟ੍ਰੈਫਿਕ ਵਿਚ ਫਸੇ ਦੇਖ ਕੇ ਉਹ ਖ਼ੁਦ ਹੀ ਟ੍ਰੈਫਿਕ ਕੰਟਰੋਲ ਕਰਨ ਵਿਚ ਜੁਟ ਗਏ।

ਜਦੋਂ ਤਕ ਟ੍ਰੈਫਿਕ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਇਆ। ਉਹ ਉੱਥੇ ਹੀ ਡਟੇ ਰਹੇ। ਓਵੈਸੀ ਦੇ ਇਸ ਕੰਮ ਨੂੰ ਦੇਖ ਕੇ ਪ੍ਰਮੋਦ ਚੌਧਰੀ ਵੱਲੋਂ ਟਵੀਟ ਕੀਤਾ ਗਿਆ ਹੈ। ਓਵੈਸੀ ਵੱਲੋਂ ਕੀਤੇ ਗਏ ਇਸ ਕੰਮ ਦੀ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ।