ਮਾਇਨਾਰਿਟੀ ’ਤੇ ਪੀਐਮ ਮੋਦੀ ਦੇ ਭਾਸ਼ਣ ਤੋਂ ਬਾਅਦ ਓਵੈਸੀ ਦਾ ਨਿਸ਼ਾਨਾ ਮੋਦੀ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਰਾਸ਼ਟਰੀ ਪ੍ਰਧਾਨ.....

Aimim leader Asaduddin Owaisi takes a dig on PM Modi

ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਰਾਸ਼ਟਰੀ ਪ੍ਰਧਾਨ ਅਸਦੁਦੀਨ ਓਵੈਸੀ ਨੇ ਪੀਐਮ ਮੋਦੀ ’ਤੇ ਨਿਸ਼ਾਨਾ ਲਾਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੀਐਮ ਮੋਦੀ ਇਸ ਗੱਲ ਨਾਲ ਸਹਿਮਤ ਹਨ ਕਿ ਘਟ ਗਿਣਤੀ ਵਿਚ ਡਰ ਹੈ ਤਾਂ ਉਹ ਉਹਨਾਂ ਲੋਕਾਂ ਬਾਰੇ ਜਾਣਨ ਜਿਹਨਾਂ ਨੇ ਅਖਲਾਕ ਨੂੰ ਮਾਰਿਆ ਸੀ ਅਤੇ ਉਹ ਚੋਣਾਂ ਵਿਚ ਜਨਸਭਾ ਵਿਚ ਸਭ ਤੋਂ ਅੱਗੇ ਬੈਠੇ ਸਨ।

ਜੇਕਰ ਪੀਐਮ ਮੋਦੀ ਸੋਚਦੇ ਹਨ ਕਿ ਮੁਸਲਿਮ ਡਰ ਵਿਚ ਜਿੱਤੇ ਹਨ ਤਾਂ ਕੀ ਉਹ ਗੈਂਗਾਂ ’ਤੇ ਰੋਕ ਲਗਾਉਣਗੇ ਜੋ ਗਾਂਵਾਂ ਦੇ ਨਾਮ ’ਤੇ ਮੁਸਲਮਾਨਾਂ ਦੀ ਹੱਤਿਆਂ ਕਰਦੇ ਹਨ, ਕੁੱਟਦੇ ਹਨ ਅਤੇ ਫਿਰ ਵੀਡੀਉ ਬਣਾ ਕੇ ਉਹਨਾਂ ਦਾ ਨਿਰਾਦਰ ਕਰਦੇ ਹਨ। ਓਵੈਸੀ ਨੇ ਅੱਗੇ ਕਿਹਾ ਕਿ ਜੇਕਰ ਮੁਸਲਿਮ ਸਚਮੁੱਚ ਡਰ ਵਿਚ ਜਿੱਤਿਆ ਹੈ ਤਾਂ ਕੀ ਪੀਐਮ ਸਾਨੂੰ ਦਸ ਸਕਦੇ ਹਨ ਕਿ 300 ਸਾਂਸਦਾਂ ਵਿਚ ਉਹਨਾਂ ਦੀ ਪਾਰਟੀ ਦੇ ਕਿੰਨੇ ਮੁਸਲਿਮ ਸਾਂਸਦ ਹਨ ਜੋ ਲੋਕ ਸਭਾ ਲਈ ਚੁਣੇ ਗਏ।

ਇਹ ਪਾਖੰਡ ਅਤੇ ਵਿਰੋਧਤਾ ਹੈ ਜਿਸ ਦਾ ਮੋਦੀ ਅਤੇ ਉਹਨਾਂ ਦੀ ਪਾਰਟੀ ਪਿਛਲੇ 5 ਸਾਲ ਤੋਂ ਪ੍ਰਯੋਗ ਕਰ ਰਹੀ ਹੈ। ਦਸ ਦਈਏ ਕਿ ਭਾਜਪਾ ਲਿਡ ਰਾਸ਼ਟਰੀ ਜਨਤਾਂਤਰਿਕ ਗਠਜੋੜ ਦਾ ਆਗੂ ਚੁਣੇ ਜਾਣ ਤੋਂ ਬਾਅਦ ਅਪਣੇ 75 ਮਿੰਟ ਦੇ ਭਾਸ਼ਣ ਵਿਚ ਮੋਦੀ ਨੇ ਘਟ ਗਿਣਤੀ ਦਾ ਵੀ ਵਿਸ਼ਵਾਸ ਜਿੱਤਣ ਦੀ ਜ਼ਰੂਰਤ ਦੱਸਦੇ ਹੋਏ ਕਿਹਾ ਸੀ ਕਿ ਵੋਟ ਬੈਂਕ ਦੀ ਰਾਜਨੀਤੀ ਵਿਚ ਭਰੋਸਾ ਰੱਖਣ ਵਾਲਿਆਂ ਨੇ ਘਟ ਗਿਣਤੀ ਨੂੰ ਡਰ ਵਿਚ ਜੀਣ ’ਤੇ ਮਜਬੂਰ ਕੀਤਾ ਸਾਨੂੰ ਇਸ ਧੋਖੇ ਨੂੰ ਖ਼ਤਮ ਕਰਕੇ ਸਭ ਨੂੰ ਨਾਲ ਲੈ ਕੇ ਚਲਣਾ ਹੇਵੇਗਾ।

ਪੀਐਮ ਮੋਦੀ ਨੇ ਕਿਹਾ ਸੀ ਕਿ 2014 ਵਿਚ ਮੇਰੀ ਸਰਕਾਰ ਇਸ ਦੇਸ਼ ਦੇ ਦਲਿਤ, ਪੀੜਤਾਂ, ਸ਼ੋਸ਼ਿਤ, ਆਦਿਵਾਸੀਆਂ ਨੂੰ ਸਮਰਪਿਤ ਹੈ। ਮੈਂ ਅੱਜ ਫਿਰ ਇਹੀ ਕਹਿਣਾ ਚਾਹੁੰਦਾ ਹਾਂ ਕਿ ਪੰਜ ਸਾਲ ਉਸ ਗੱਲ ਤੋਂ ਅਪਣੇ ਆਪ ਨੂੰ ਪਰੇ ਨਹੀਂ ਕੀਤਾ। 2014 ਤੋਂ 2019 ਅਸੀਂ ਮੁੱਖ ਰੂਪ ਤੋਂ ਗਰੀਬਾਂ ਲਈ ਚਲਾਇਆ ਹੈ ਅਤੇ ਅੱਜ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਇਹ ਸਰਕਾਰ ਗਰੀਬਾਂ ਨੇ ਬਣਾਈ ਹੈ। ਮੋਦੀ ਨੇ ਕਿਹਾ ਸੀ ਕਿ ਦੇਸ਼ ’ਤੇ ਗਰੀਬੀ ਦਾ ਟੈਗ ਲਗਿਆ ਹੋਇਆ ਹੈ।

ਉਸ ਨੂੰ ਦੇਸ਼ ਤੋਂ ਹਟਾਉਣਾ ਹੋਵੇਗਾ। ਗਰੀਬਾਂ ਦੇ ਹਕ ਲਈ ਲੜਨਾ ਹੈ। ਜਿਸ ਤਰ੍ਹਾਂ ਦਾ ਧੋਖਾ ਦੇਸ਼ ਨਾਲ ਹੋਇਆ ਹੈ ਉਸੇ  ਤਰ੍ਹਾਂ ਦਾ ਧੋਖਾ ਦੇਸ਼ ਦੀ ਮਾਇਨਾਰਿਟੀ ਨਾਲ ਹੋਇਆ ਹੈ, ਚੰਗਾ ਹੁੰਦਾ ਕਿ ਮਾਇਨਾਰਿਟੀ ਦੀ ਸਿੱਖਿਆ, ਸਿਹਤ ਦੀ ਚਿੰਤਾ ਕੀਤੀ ਜਾਂਦੀ। 2019 ਵਿਚ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਅਸੀਂ ਇਸ ਧੋਖੇ ਨੂੰ ਵੀ ਦੂਰ ਕਰੀਏ। ਸੰਵਿਧਾਨ ਨੂੰ ਗਵਾਹ ਦੇ ਤੌਰ ’ਤੇ ਮੰਨ ਕੇ ਅਸੀਂ ਸੰਕਲਪ ਲਈਏ ਕਿ ਦੇਸ਼ ਦੇ ਸਾਰੇ ਵਰਗਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਾ ਹੈ। ਜਾਤ ਪਾਤ ਦੇ ਆਧਾਰ ’ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ।