ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਏ ਕੋਰੋਨਾ ਪੌਜ਼ਿਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਹੈਰਲਡ ਮਾਮਲੇ 'ਚ 8 ਜੂਨ ਨੂੰ ED ਵਲੋਂ ਕੀਤੀ ਜਾਣੀ ਹੈ ਪੁੱਛਗਿੱਛ

Coronavirus

ਸੇਵਾ ਦਲ ਦੀ ਮੀਟਿੰਗ ਵਿੱਚ ਸ਼ਾਮਲ ਕਈ ਆਗੂਆਂ ਵਿਚ ਵੀ ਦਿਖਾਈ ਦਿਤੇ ਬੁਖਾਰ ਦੇ ਲੱਛਣ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ। ਉਨ੍ਹਾਂ ਵਿੱਚ ਹਲਕੇ ਬੁਖਾਰ ਦੇ ਲੱਛਣ ਪਾਏ ਗਏ ਹਨ। ਇਹ ਜਾਣਕਾਰੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸੇਵਾ ਦਲ ਦੇ ਇੱਕ ਪ੍ਰੋਗਰਾਮ ਦੌਰਾਨ ਜਿਨ੍ਹਾਂ ਆਗੂਆਂ ਨੂੰ ਉਹ ਮਿਲੇ ਸਨ, ਉਨ੍ਹਾਂ ਵਿੱਚ ਵੀ ਕੋਰੋਨਾ ਦੇ ਲੱਛਣ ਦੇਖੇ ਗਏ ਹਨ। ਸੁਰਜੇਵਾਲਾ ਦੇ ਮੁਤਾਬਕ ਸੋਨੀਆ ਗਾਂਧੀ ਉਨ੍ਹਾਂ ਨੇਤਾਵਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਸਕਾਰਾਤਮਕ ਪਾਏ ਗਏ ਸਨ।

ਸੁਰਜੇਵਾਲਾ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਸੰਪਰਕ ਵਿੱਚ ਆਏ ਸਾਰੇ ਆਗੂਆਂ ਨੂੰ ਜਾਂਚ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਹ ਜਲਦੀ ਠੀਕ ਹੋ ਜਾਣਗੇ। ਦੱਸ ਦੇਈਏ ਕਿ 8 ਜੂਨ ਨੂੰ ਸੋਨੀਆ ਗਾਂਧੀ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣ ਵਾਲੇ ਹਨ।

ਨੈਸ਼ਨਲ ਹੈਰਲਡ ਮਾਮਲੇ ਵਿਚ ED ਵਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਪੁੱਛਗਿੱਛ ਲਈ 8 ਜੂਨ ਨੂੰ ਬੁਲਾਇਆ ਸੀ। ਇਸ ਸਬੰਧੀ ਕਾਂਗਰਸ ਵਲੋਂ ਆਏ ਬਿਆਨ ਵਿਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਦੇਸ਼ ਤੋਂ ਬਾਹਰ ਹਨ ਜਿਸ ਕਰਕੇ ਉਹ ਜਾਂਚ ਵਿਚ ਸ਼ਾਮਲ ਨਹੀਂ ਹੋ ਸਕਦੇ ਅਤੇ ਇਸ ਬਾਰੇ ਚਿੱਠੀ ਲਿਖ ਕੇ ਸਮਾਂ ਮੰਗਿਆ ਜਾਵੇਗਾ। ED ਵਲੋਂ ਪੁੱਛਗਿੱਛ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਸ਼ਾਮਲ ਹੋਣਗੇ।