ਉਡਾਨ ਦੌਰਾਨ ਖੇਤ 'ਚ ਡਿੱਗਿਆ ਹਵਾਈ ਫ਼ੌਜ ਦੇ ਤੇਜਸ ਜਹਾਜ਼ ਦਾ ਤੇਲ ਟੈਂਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫੌਜ ਦੇ ਤੇਜਸ ਜਹਾਜ਼ ਦਾ ਤੇਲ ਟੈਂਕ ਉਡਾਨ ਦੇ ਸਮੇਂ ਸੁਲੂਰ ਹਵਾਈ ਅੱਗੇ ਦੇ ਨੇੜੇ ਖੇਤ ਵਿਚ ਡਿੱਗ ਗਿਆ।

Fuel Tank Falls

ਤਾਮਿਲਨਾਡੂ: ਭਾਰਤੀ ਹਵਾਈ ਫੌਜ ਦੇ ਤੇਜਸ ਜਹਾਜ਼ ਦਾ ਤੇਲ ਟੈਂਕ ਉਡਾਨ ਦੇ ਸਮੇਂ ਸੁਲੂਰ ਹਵਾਈ ਅੱਗੇ ਦੇ ਨੇੜੇ ਖੇਤ ਵਿਚ ਡਿੱਗ ਗਿਆ। ਇਹ ਜਾਣਕਾਰੀ ਨਿਊਜ਼ ਏਜੰਸੀ ਨੇ ਦਿੱਤੀ ਹੈ। ਨਿਊਜ਼ ਏਜੰਸੀ ਨੇ ਇਸ ਹਾਦਸੇ ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ, ਜਿਨ੍ਹਾਂ ਵਿਚ ਤੇਲ ਟੈਂਕ ਜ਼ਮੀਨ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ।

ਇਸ ਜਹਾਜ਼ ਦੇ ਡਿੱਗਣ ਨਾਲ ਖੇਤ ਵਿਚ ਅੱਗ ਲੱਗ ਗਈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ ਟੈਂਕ ਡਿੱਗਣ ਦੇ ਬਾਵਜੂਦ ਵੀ ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਸੁਲੂਰ ਹਵਾਈ ਸਟੇਸ਼ਨ ‘ਤੇ ਉਤਾਰ ਦਿੱਤਾ। ਹਵਾਈ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਟੈਂਕ ਦੇ ਡਿੱਗਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੁਝ ਨਹੀਂ ਪਤਾ ਚੱਲ ਸਕਿਆ। ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਤਾਮਿਲਨਾਡੂ ਦੇ ਕੋਯੰਬਟੂਰ ਨੇੜੇ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਭਾਰਤੀ ਹਵਾਈ ਫੌਜ ਦੇ ਤੇਜਸ ਜਹਾਜ਼ ਦਾ ਤੇਲ ਟੈਂਕ ਉਡਾਨ ਭਰਤ ਦੌਰਾਨ ਹੇਠਾਂ ਡਿੱਗ ਗਿਆ। ਇਸ ਕਾਰਨ ਖੇਤ ਵਿਚ ਅੱਗ ਲੱਗ ਗਈ। ਦੱਸ ਦਈਏ ਕਿ ਤੇਜਸ ਭਾਰਤ ਵਿਚ ਵਿਕਸਤ ਕੀਤਾ ਜਾ ਰਿਹਾ ਇਕ ਹਲਕਾ ਜੈੱਟ ਲੜਾਕੂ ਜਹਾਜ਼ ਹੈ। ਇਸ ਜਹਾਜ਼ ਦਾ ਅਧਿਕਾਰਕ ਨਾਂਅ ਤੇਜਸ 4 ਮਈ 2003 ਨੂੰ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪੇਈ ਨੇ ਰੱਖਿਆ ਸੀ।