ਬਲੋਚਿਸਤਾਨ 'ਚ ਤੇਲ ਟੈਂਕਰ ਨਾਲ ਟਕਰਾਈ ਬੱਸ, 27 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ਿਆਦਾਤਰ ਲਾਸ਼ਾ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਹਨਾਂ ਦੀ ਪਛਾਣ ਕਰਨਾ ਵੀ ਔਖਾ ਹੈ।

Accident

ਇਸਲਾਮਾਬਾਦ : ਦੱਖਣ ਪੱਛਮ ਪਾਕਿਸਤਾਨ ਵਿਚ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਬੱਸ ਵਿਚ ਅੱਗ ਲਗ ਗਈ ਜਿਸ ਨਾਲ 27 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਬ ਦੇ ਕੋਲ ਲਾਸਬੇਲਾ ਜ਼ਿਲ੍ਹੇ  ਵਿਚ ਬਾਲਣ ਨਾਲ ਭਰੇ ਟਰੱਕ ਨੇ ਕਰਾਚੀ ਤੋਂ ਬਲੋਚਿਸਤਾਨ ਦੇ ਪੰਜਗੁਰ ਜਾ ਰਹੀ ਬੱਸ ਨੂੰ ਟਕੱਰ ਮਾਰ ਦਿਤੀ। ਜਿਸ ਤੋਂ ਬਾਅਦ ਇਹ ਹਾਦਸਾ ਹੋਇਆ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਕਿ ਇਹ ਬੱਸ ਕਰਾਚੀ ਸ਼ਹਿਰ ਤੋਂ 40 ਯਾਤਰੀਆਂ ਨੂੰ ਲੈ ਕੇ ਪੰਜਗੁਰ ਜਿਲ੍ਹੇ ਜਾ ਰਹੀ ਸੀ। ਲਾਸਬੇਲਾ ਜ਼ਿਲ੍ਹੇ ਵਿਚ ਸਥਾਨਕ ਪ੍ਰਸ਼ਾਸਨ ਮੁਖੀ ਸ਼ਬੀਰ ਮੰਗਲ ਨੇ ਦੱਸਿਆ ਕਿ ਹੁਣ ਤੱਕ 27 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਸਾਰੀਆਂ ਲਾਸ਼ਾਂ ਸੜ ਚੁੱਕੀਆਂ ਸਨ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਪਰ ਜ਼ਿਆਦਾਤਰ ਲਾਸ਼ਾ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਹਨਾਂ ਦੀ ਪਛਾਣ ਕਰਨਾ ਵੀ ਔਖਾ ਹੈ।

ਇਸ ਤੋਂ ਇਲਾਵਾ ਸਾਧਨਾਂ ਅਤੇ ਐਂਬੂਲੈਸਾਂ ਦੀ ਕਮੀ ਕਾਰਨ ਜਖ਼ਮੀਆਂ ਨੂੰ ਕਰਾਚੀ ਲਿਜਾਣ ਵਿਚ ਬਹੁਤ ਸਮਾਂ ਲਗ ਰਿਹਾ ਹੈ। ਬਲੋਚਿਸਤਾਨ ਦੇ ਬੇਲਾ ਤੋਂ ਚੁਣੇ ਗਏ ਮੁੱਖ ਮੰਤਰੀ ਜੇ ਕਮਾਲ ਖਾਨ ਨੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਖ਼ਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿਤੇ ਹਨ। ਈਦੀ ਫਾਉਂਡੇਸ਼ਨ ਦੇ ਲੋਕ ਵੀ ਬਚਾਅ ਕੰਮ ਵਿਚ ਲਗੇ ਹੋਏ ਹਨ।