ਅਚਾਨਕ ਪੁਲ਼ ਤੋਂ ਗ਼ਾਇਬ ਹੋਣ ਲੱਗੀਆਂ ਕਾਰਾਂ, ਵੀਡੀਓ ਦੇਖ ਸਭ ਦੇ ਉਡੇ ਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉਡ ਗਏ ਹਨ।

Cars suddenly started vanishing from bridge

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉਡ ਗਏ ਹਨ। ਦਰਅਸਲ ਇਸ ਵਾਇਰਲ ਹੋ ਰਹੀ ਵੀਡੀਓ ਵਿਚ ਚਲਦੀਆਂ ਕਾਰਨ ਅਤੇ ਮੋਟਰਸਾਈਕਲ ਅਚਾਨਕ ਰਸਤਾ ਬਦਲ ਕੇ ਇਕ ਨਦੀ ਵੱਲ ਮੁੜਦੇ ਦਿਖਾਈ ਦੇ ਰਹੇ ਹਨ ਅਤੇ ਫਿਰ ਗ਼ਾਇਬ ਹੋ ਜਾਂਦੇ ਹਨ। ਟਵਿੱਟਰ 'ਤੇ ਡੈਨੀਅਲ ਨਾਂਅ ਦੇ ਯੂਜ਼ਰ ਵੱਲੋਂ ਇਹ ਵੀਡੀਓ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਨੇ ਲਗਭਗ ਹਰ ਦੇਖਣ ਵਾਲੇ ਨੂੰ ਚਕਰਾ ਕੇ ਰੱਖ ਦਿੱਤਾ ਹੈ। ਵੀਡੀਓ ਦੇਖਣ ਮਗਰੋਂ ਹਰ ਕੋਈ ਸਿਰ ਖੁਜਾਏ ਬਿਨਾਂ ਨਹੀਂ ਰਹਿ ਸਕਿਆ।

 


 

ਕਈ ਸੋਸ਼ਲ ਮੀਡੀਆ ਯੂਜਰਜ਼ ਨੇ ਇਸ ਵੀਡੀਓ ਵਿਚ ਦਿਸ ਰਹੇ ਪੁਲ ਨੂੰ ਬਦਨਾਮ ਬਰਮੂਡਾ ਟ੍ਰਾਏਐਂਗਲ ਵਰਗਾ ਤੱਕ ਆਖ ਦਿੱਤਾ ਹੈ। ਜਦਕਿ ਕੁੱਝ ਹੈਰੀ ਪਾਟਰ ਦੇ ਦਿਵਾਨਿਆਂ ਨੇ ਲੰਡਨ ਦੇ ਰੇਲਵੇ ਸਟੇਸ਼ਨ ਦਾ ਉਹ ਖੰਭਾ ਦੱਸਿਆ, ਜਿਸ ਵਿਚ ਦਾਖ਼ਲ ਹੋ ਕੇ 'ਹਾਗਵਰਟਸ ਸਕੂਲ' ਦੇ ਬੱਚੇ 'ਪਲੇਟਫਾਰਮ ਨੰਬਰ ਪੌਣੇ 10 'ਤੇ ਪਹੁੰਚਿਆ ਕਰਦੇ ਸਨ। ਕੁੱਝ ਲੋਕਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਇਹ ਪੁਲ ਕਿਸੇ ਦੂਜੀ ਦੁਨੀਆ ਵਿਚ ਜਾਣ ਦਾ ਰਸਤਾ ਲਗਦਾ ਹੈ।

 


 

ਦਰਅਸਲ ਇਹ ਵੀਡੀਓ ਇਕ ਛੱਤ ਤੋਂ ਖੜ੍ਹ ਕੇ ਸ਼ੂਟ ਕੀਤੀ ਹੋਈ ਹੈ, ਜਿਸ ਵਿਚ ਛੱਤ ਦਾ ਹੀ ਕੁੱਝ ਹਿੱਸਾ ਨਜ਼ਰ ਆ ਰਿਹਾ ਹੈ, ਜਿਸ 'ਤੇ ਪਾਣੀ ਵੀ ਖੜ੍ਹਾ ਹੋਇਆ ਹੈ। ਹੇਠਾਂ ਨਜ਼ਰ ਆ ਰਹੀਆਂ ਗੱਡੀਆਂ ਇਕ ਸੜਕ ਵੱਲ ਮੁੜ ਰਹੀਆਂ ਹਨ। ਉਥੇ ਨਾ ਤਾਂ ਕੋਈ ਪੁਲ ਹੈ ਅਤੇ ਨਾ ਹੀ ਕੋਈ ਨਦੀ ਜੋ ਪੁਲ ਵਰਗਾ ਨਜ਼ਰ ਆ ਰਿਹਾ ਹੈ। ਦਰਅਸਲ ਉਹ ਛੱਤ ਦਾ ਜੰਗਲਾ ਹੈ, ਜੋ ਸੜਕ 'ਤੇ ਬਣੇ ਇਕ ਪੁਲ ਵਾਂਗ ਦਿਖਾਈ ਦੇ ਰਿਹਾ ਹੈ। ਕੁੱਝ ਸਮੇਂ ਵਿਚ ਹੀ ਇਸ ਵੀਡੀਓ ਨੂੰ ਦੋ ਲੱਖ ਤੋਂ ਵੀ ਜ਼ਿਆਦਾ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ।