ਜਦੋਂ ਟਰੇਨ ਅੰਦਰ ਵਹਿਣ ਲੱਗਿਆ ਝਰਨਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ 

ਏਜੰਸੀ

ਖ਼ਬਰਾਂ, ਵਪਾਰ

ਏ.ਸੀ. ਕੋਚ ਹੋਇਆ ਪਾਣੀ-ਪਾਣੀ

Water starts drifting in the AC Coach of the train; viral video

ਮੁੰਬਈ : ਮੀਂਹ ਕਾਰਨ ਇਸ ਸਮੇਂ ਮੁੰਬਈ ਸਮੇਤ ਦੇਸ਼ ਦੇ ਕਈ ਹਿੱਸੇ ਪ੍ਰਭਾਵਤ ਹਨ। ਆਵਾਜਾਈ 'ਤੇ ਬੁਰਾ ਪ੍ਰਭਾਵ ਪਿਆ ਹੈ। ਇਨ੍ਹਾਂ ਸਾਰਿਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਰੇਲਵੇ ਪ੍ਰਸ਼ਾਸਨ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਟਰੇਨ ਦੇ ਏ.ਸੀ. ਕੋਚ 'ਚ ਪਾਣੀ ਭਰ ਗਿਆ ਹੈ।

ਇਕ ਮੁਸਾਫ਼ਰ ਨੇ 29 ਜੂਨ ਨੂੰ ਵੀਡੀਓ ਸ਼ੇਅਰ ਕੀਤੀ ਸੀ, ਜੋ ਹੁਣ ਵਾਇਰਲ ਹੋ ਰਹੀ ਹੈ। ਇਹ ਵੀਡੀਓ ਬੰਗਲੁਰੂ ਤੋਂ ਪਟਨਾ ਜਾਣ ਵਾਲੀ ਸੰਘਮਿਤਰਾ ਐਕਸਪ੍ਰੈਸ ਦੀ ਹੈ। ਏ.ਸੀ.-1 ਕੋਚ 'ਚ ਪਾਣੀ ਦਾ ਫੁਹਾਰਾ ਵੱਗ ਰਿਹਾ ਹੈ। ਏ.ਸੀ.-1 ਰੇਲ ਗੱਡੀ ਦਾ ਸੱਭ ਤੋਂ ਸਰਬੋਤਮ ਕੋਚ ਹੁੰਦਾ ਹੈ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮੁਸਾਫ਼ਰ ਪ੍ਰੇਸ਼ਾਨ ਹਨ। ਉਹ ਆਪਣੀਆਂ ਸੀਟਾਂ ਤੋਂ ਉੱਤਰ ਕੇ ਖੜੇ ਹੋ ਜਾਂਦੇ ਹਨ ਅਤੇ ਪਾਣੀ ਕਾਰਨ ਸੀਟ 'ਤੇ ਪਿਆ ਸਾਮਾਨ, ਕੰਬਲ, ਚਾਦਰਾਂ ਆਦਿ ਸਭ ਗਿੱਲਾ ਹੋ ਜਾਂਦਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਭਾਰਤੀ ਰੇਲਵੇ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਹੋ ਗਏ ਹਨ।