ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਗੰਜਬਸੌਦਾ ਤੋਂ ਬੀਜੇਪੀ ਵਿਧਾਇਕ ਲੀਲਾ ਜੈਨ   (Leena Jain)  ਨੂੰ ਜਾਨੋਂ...

Amit Shah

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਗੰਜਬਸੌਦਾ ਤੋਂ ਬੀਜੇਪੀ ਵਿਧਾਇਕ ਲੀਲਾ ਜੈਨ  (Leena Jain) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੀਜੇਪੀ ਵਿਧਾਇਕ ਲੀਲਾ ਜੈਨ ਦੇ ਨਾਲ-ਨਾਲ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ (Amit Shah) ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।  ਦੱਸ ਦਈਏ ਕਿ ਬੀਜੇਪੀ ਵਿਧਾਇਕ ਲੀਲਾ ਜੈਨ (Leena Jain) ਨੂੰ ਡਾਕ ਵੱਲੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਉਨ੍ਹਾਂ ਨੂੰ ਅਤੇ ਅਮਿਤ ਸ਼ਾਹ (Amit Shah) ਦੇ ਨਾਲ-ਨਾਲ ਸਥਾਨਕ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸਰਕਾਰੀ ਹਸਪਤਾਲ ਨੂੰ ਵੀ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ।

 



 

 

ਇਸ ਸੰਬੰਧ ਵਿੱਚ ਪੁਲਿਸ ਨੇ ਕਿਹਾ ਕਿ ਧਮਕੀ ਨੂੰ ਵੇਖਦੇ ਹੋਏ ਇਲਾਕੇ ਵਿੱਚ ਸੁਰੱਖਿਆ ਕਾਫ਼ੀ ਸਖ਼ਤ ਕਰ ਦਿੱਤੀ ਗਈ ਹੈ। ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ। ਗੰਜਬਸੌਦਾ ਦੀ ਬੀਜੇਪੀ ਵਿਧਾਇਕ ਲੀਲਾ ਜੈਨ ( Leena Jain ) ਅਤੇ ਅਮਿਤ ਸ਼ਾਹ (Amit Shah) ਨੂੰ ਮਿਲੀ ਧਮਕੀ ਤੋਂ ਬਾਅਦ ਪੁਲਿਸ ਕਾਫ਼ੀ ਮੁਸਤੈਦ ਹੈ ਅਤੇ ਮਾਮਲੇ ਦੀ ਪੜਤਾਲ ਵਿੱਚ ਵੀ ਲੱਗੀ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਵੇਂ ਅੰਤਰਰਾਸ਼ਟਰੀ ਯੋਗਾ ਦਿਨ ਦੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi)  ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਪੀਐਮ ਮੋਦੀ ਨੂੰ ਇਹ ਧਮਕੀ 500 ਰੁਪਏ ਦੇ ਨੋਟ ‘ਤੇ ਲਿਖਕੇ ਦਿੱਤੀ ਗਈ ਸੀ। ਦੱਸ ਦਈਏ ਕਿ ਤਰਿਸ਼ੂਰ ਦੇ ਗੁਰੁਵੀਰ ਮੰਦਰ ਦੇਵਥਾਨਾਮ ਆਫਿਸ ਨੂੰ ਇੱਕ ਲਿਫਾਫਾ ਮਿਲਿਆ ਸੀ। ਇਸ ਲਿਫਾਫੇ ‘ਚ ਇੱਕ ਪੰਜ ਸੌ ਰੁਪਏ ਦਾ ਨੋਟ ਸੀ।  ਨੋਟ ‘ਤੇ ਧਮਕੀ ਲਿਖੀ ਸੀ, ਪੀਐਮ ਮੋਦੀ ਨੂੰ ਮਾਰ ਦਿੱਤਾ ਜਾਵੇਗਾ, ਉਨ੍ਹਾਂ ਦਾ ਗਲਾ ਕੱਟ ਦਿੱਤਾ ਜਾਵੇਗਾ। ਪੀਐਮ ਮੋਦੀ ਨੂੰ ਮਾਰਨ ਦੀ ਧਮਕੀ ਮਲਯਾਲਮ ਭਾਸ਼ਾ ਵਿੱਚ ਲਿਖੀ ਹੋਈ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮੱਚ ਗਿਆ ਸੀ।