ਵਿਧਾਨ ਸਭਾ ਚੋਣਾਂ ਤਕ ਗ੍ਰਹਿ ਮੰਤਰੀ ਅਮਿਤ ਸ਼ਾਹ ਰਹਿਣਗੇ ਭਾਜਪਾ ਪ੍ਰਧਾਨ
6 ਮਹੀਨਿਆਂ ਦੇ ਅੰਦਰ ਹੋਣਗੀਆਂ ਚੋਣਾਂ
ਨਵੀਂ ਦਿੱਲੀ: ਗ੍ਰ੍ਰਹਿ ਮੰਤਰੀ ਅਮਿਤ ਸ਼ਾਹ ਸੰਗਠਨ ਚੋਣਾਂ ਤਕ ਭਾਜਪਾ ਪ੍ਰਧਾਨ ਬਣੇ ਰਹਿਣਗੇ। ਦਸਿਆ ਜਾ ਰਿਹਾ ਹੈ ਕਿ ਛੇ ਮਹੀਨੇ ਦੇ ਅੰਦਰ ਭਾਜਪਾ ਸੰਗਠਨ ਲਈ ਅੰਦਰੂਨੀ ਚੋਣਾਂ ਕਰਵਾਈਆਂ ਜਾਣਗੀਆਂ। ਜਿਸ ਤੋਂ ਬਾਅਦ ਹੀ ਭਾਜਪਾ ਦੇ ਨਵੇਂ ਪ੍ਰਧਾਨ ਦੀਆਂ ਚੋਣਾਂ ਹੋਣਗੀਆਂ। ਭਾਰਤੀ ਜਨਤਾ ਪਾਰਟੀ ਦੀ ਬੈਠਕ ਦਾ ਵੇਰਵਾ ਦਿੰਦੇ ਹੋਏ ਭਾਜਪਾ ਆਗੂ ਭੁਪਿੰਦਰ ਯਾਦਵ ਨੇ ਦਸਿਆ ਕਿ ਅਮਿਤ ਸ਼ਾਹ ਨੇ ਫਿਰ ਦੁਹਰਾਇਆ ਹੈ ਕਿ ਪਾਰਟੀ ਜਿਹਨਾਂ ਖੇਤਰਾਂ ਵਿਚ ਅਜੇ ਨਹੀਂ ਪਹੁੰਚੀ ਹੈ ਉਹਨਾਂ ਖੇਤਰਾਂ ਵਿਚ ਵੀ ਜਲਦ ਜਾਵੇਗੀ।
ਮਹਾਂਰਾਸ਼ਟਰ, ਝਾਰਖੰਡ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਭਾਜਪਾ ਅਮਿਤ ਸ਼ਾਹ ਦੀ ਪ੍ਰਧਾਨਤਾ ਵਿਚ ਹੀ ਭਾਜਪਾ ਲੜੇਗੀ। ਭਾਜਪਾ ਦਾ ਸਿਖ਼ਰ ਅਜੇ ਆਇਆ ਨਹੀਂ ਹੈ। ਇਸ ਤਰ੍ਹਾਂ ਅੱਜ ਫਿਰ ਇਹੀ ਗੱਲ ਦੁਹਰਾਈ ਜਾ ਰਹੀ ਹੈ। ਦਸ ਦਈਏ ਕਿ ਹਾਲ ਹੀ ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 300 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਦਾ ਖੇਤਰ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਰਣਨੀਤੀ ਅਤੇ ਪਲੈਨਿੰਗ ਨੂੰ ਦਿੱਤਾ ਗਿਆ ਹੈ।
ਹਾਲਾਂਕਿ ਅਮਿਤ ਸ਼ਾਹ ਦੇ ਮੋਦੀ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਨਵੇਂ ਪ੍ਰਧਾਨ 'ਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਮਿਲਣ ਤੋਂ ਬਾਅਦ ਉਹਨਾਂ ਲਈ ਦੋ ਜ਼ਿੰਮੇਵਾਰੀਆਂ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਦਸ ਦਈਏ ਕਿ ਭਾਜਪਾ ਪ੍ਰਧਾਨ ਦੇ ਤੌਰ 'ਤੇ ਅਮਿਤ ਸ਼ਾਹ ਦਾ ਤਿੰਨ ਸਾਲਾ ਕਾਰਜਕਾਲ ਇਸ ਸਾਲ ਦੀ ਸ਼ੁਰੂਆਤ ਵਿਚ ਖ਼ਤਮ ਹੋ ਗਿਆ ਸੀ ਪਰ ਪਾਰਟੀ ਨੇ ਉਹਨਾਂ ਨੂੰ ਅਪਣੇ ਆਹੁਦੇ 'ਤੇ ਰਹਿਣ ਨੂੰ ਕਿਹਾ ਹੈ।
ਭਾਜਪਾ ਦੇ ਸੰਵਿਧਾਨ ਮੁਤਾਬਕ ਪਾਰਟੀ ਪ੍ਰਧਾਨ ਤਿੰਨ ਹੋਰ ਸਾਲਾਂ ਤਕ ਅਪਣੇ ਆਹੁਦੇ 'ਤੇ ਰਹਿ ਸਕਦਾ ਹੈ। ਅਮਿਤ ਸ਼ਾਹ ਅਪਣੇ ਆਹੁਦੇ ਰਹਿੰਦੇ ਹਨ ਜਾਂ ਨਹੀਂ ਇਸ ਦਾ ਫ਼ੈਸਲਾ ਕਲ ਹੋਣ ਵਾਲੀ ਬੈਠਕ ਵਿਚ ਲਿਆ ਜਾਵੇਗਾ।