ਸ਼ਰਧਾਲੂਆਂ ਦੀ ਬੱਸ ਨਾਲ ਵਾਪਰਿਆ ਹਾਦਸਾ ਕੈਂਟਰ ਨੇ ਬੱਸ ਨੂੰ ਮਾਰੀ ਟੱਕਰ, ਦੋ ਸ਼ਰਧਾਲੂਆਂ ਦੀ ਹੋਈ ਮੌਤ
10 ਤੋਂ ਵੱਧ ਜ਼ਖ਼ਮੀ
ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਨੈਸ਼ਨਲ ਹਾਈਵੇ 'ਤੇ ਖੜੀ ਦਿੱਲੀ ਤੋਂ ਮਥੁਰਾ-ਵ੍ਰਿੰਦਾਵਨ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਕੈਂਟਰ ਨੇ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 'ਚ ਸਵਾਰ ਇਕ ਔਰਤ ਸਮੇਤ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਉੜੀਸਾ STF ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ, ISI ਏਜੰਟਾਂ ਨਾਲ ਸਾਂਝੇ ਕਰਦੇ ਸਨ OTP
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਇਕ ਟੂਰਿਸਟ ਬੱਸ ਰਾਧਾ-ਕ੍ਰਿਸ਼ਨ ਦੀ ਨਗਰੀ ਮਥੁਰਾ-ਵ੍ਰਿੰਦਾਵਨ ਜਾਣ ਲਈ ਰਵਾਨਾ ਹੋਈ ਸੀ। ਡਰਾਈਵਰ ਨੇ ਸ਼ਨੀਵਾਰ ਤੜਕੇ ਡੇਢ ਵਜੇ ਦੇ ਕਰੀਬ ਨੈਸ਼ਨਲ ਹਾਈਵੇਅ-19 'ਤੇ ਤੁਮਸਰਾ ਪਿੰਡ ਨੇੜੇ ਇਕ ਹੋਟਲ 'ਚ ਚਾਹ ਪੀਣ ਲਈ ਬੱਸ ਰੋਕੀ ਅਤੇ ਹਾਈਵੇਅ ਦੇ ਕਿਨਾਰੇ ਖੜ੍ਹੀ ਕਰ ਦਿਤੀ। ਇਸੇ ਦੌਰਾਨ ਦਿੱਲੀ ਵਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਟੱਕਰ ਕਾਰਨ ਬੱਸ ਹਾਈਵੇਅ ਵਾਲੇ ਪਾਸੇ ਜਾ ਡਿੱਗੀ, ਜਦਕਿ ਕੈਂਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ: ਫਰਾਂਸ : ਮਾਰੇ ਗਏ ਨਾਬਾਲਗ ਨੂੰ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਈ, ਹਿੰਸਾ 'ਚ 2,000 ਵਾਹਨ ਹੋਏ ਸੜ ਕੇ ਸੁਆਹ
ਟੱਕਰ ਹੁੰਦੇ ਹੀ ਯਾਤਰੀਆਂ ਵਿਚ ਹਾਹਾਕਾਰ ਮੱਚ ਗਈ। ਚੀਕਾਂ ਸੁਣ ਕੇ ਹੋਟਲ ਸਟਾਫ਼ ਤੇ ਹੋਰ ਲੋਕ ਦੌੜੇ ਤੇ ਬੱਸ 'ਚੋਂ ਸਵਾਰੀਆਂ ਨੂੰ ਬਾਹਰ ਕੱਢਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮੁੰਡਕੱਟੀ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਅਤੇ ਹੋਰ ਨਿੱਜੀ ਵਾਹਨਾਂ ਰਾਹੀਂ ਜ਼ਿਲ੍ਹਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਕੁਝ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਚੇਰੀ ਕੇਂਦਰ ਰੈਫਰ ਕਰ ਦਿਤਾ ਗਿਆ, ਜਦਕਿ ਕੁਝ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਬੱਸ 'ਚ ਸਵਾਰ ਇਕ ਔਰਤ ਅਤੇ ਇਕ ਆਦਮੀ ਜਿਨ੍ਹਾਂ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।