ਰਾਏਗੜ੍ਹ ਨੂੰ ਮਿਲੀ ਲਗਜ਼ਰੀ ਹਮਸਫਰ ਟ੍ਰੇਨ ਦੀ ਸੌਗਾਤ,8 ਅਗਸਤ ਤੋਂ ਹੋਵੇਗੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਹਿਰ ਵਾਸੀਆਂ ਨੂੰ ਜਬਲਪੁਰ - ਸਤਰਾਗਾਛੀ ਦੇ ਦਰਿਮਿਆਂਨ ਯਾਤਰਾ ਕਰਨ ਲਈ ਇੱਕ ਨਵੀਂ ਟ੍ਰੇਨ ਦੀ ਸੁਗਾਤ ਮਿਲੀ ਹੈ । ਦਸਿਆ ਜਾ ਰਿਹਾ ਹੈ ਕੇ

humsafar express

ਰਾਏਗੜ੍ਹ: ਸ਼ਹਿਰ ਵਾਸੀਆਂ ਨੂੰ ਜਬਲਪੁਰ - ਸਤਰਾਗਾਛੀ ਦੇ ਦਰਿਮਿਆਂਨ ਯਾਤਰਾ ਕਰਨ ਲਈ ਇੱਕ ਨਵੀਂ ਟ੍ਰੇਨ ਦੀ ਸੁਗਾਤ ਮਿਲੀ ਹੈ । ਦਸਿਆ ਜਾ ਰਿਹਾ ਹੈ ਕੇ ਰਾਏਗਾੜ੍ਹ ਤੋਂ ਜਬਲਪੁਰ ਜਾਣਾ ਹੋਵੇ  ਤਾਂ ਤਕਰੀਬਨ 10 ਘੰਟੇ ਦਾ ਸਮਾਂ ਲੱਗਣਾ ਤਾ ਨਿਸਚਿਤ ਹੈ ਅਤੇ ਸਾਂਤਰਾਗਾਛੀ ਲਈ 9 ਘੰਟੇ ਲੱਗਣਗੇ। ਤੁਹਾਨੂੰ ਦਸ ਦੇਈਏ ਕੇ ਇਹ ਟ੍ਰੇਨ ਹਮਸਫਰ ਟ੍ਰੇਨ ਵਜੋਂ ਚਲੇਗੀ।

ਕਿਹਾ ਜਾ ਰਿਹਾ ਹੈ ਕੇ ਇਹ ਟ੍ਰੇਨ 8 ਅਗਸਤ ਤੋਂ ਹਫ਼ਤੇ ਵਿੱਚ ਇੱਕ ਵਾਰ ਚੱਲੇਗੀ ।ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਇਸ ਨੂੰ ਸਪੈਸ਼ਲ ਟ੍ਰੇਨ ਦੇ ਰੂਪ ਵਿੱਚ ਇੱਕ ਫੇਰੇ ਲਈ ਚਲਾਇਆ ਗਿਆ ਹੈ।  ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਮੇਲ ਅਤੇ ਦੂਜੀ ਸੁਪਰਫਾਸਟ ਟਰੇਨਾਂ ਦੇ ਮੁਕਾਬਲੇ ਹਮਸਫਰ ਐਕਸਪ੍ਰੈਸ ਦਾ ਕਿਰਾਇਆ ਥੋੜ੍ਹਾ ਜ਼ਿਆਦਾ ਹੋਵੇਗਾ।

ਕਿਉਕਿ ਇਸ `ਚ ਮਿਲਣ ਵਾਲੀਆਂ ਸਹੂਲਤਾਂ ਕਾਫੀ ਉਚਿਤ ਹੋਣਗੀਆਂ।  ਤੁਹਾਨੂੰ ਦਸ ਦੇਈਏ ਕੇ ਬੁੱਧਵਾਰ ਦੀ ਸ਼ਾਮ ਰਾਏਗੜ ਸਟੇਸ਼ਨ `ਤੇ ਪਹੁੰਚੀ ਹਮਸਫਰ ਐਕਸਪ੍ਰੈਸ ਨੂੰ ਵਿਧਾਇਕ ਰੋਸ਼ਨਲਾਲ ਅਗਰਵਾਲ  ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ।  ਹਮਸਫਰ ਐਕਸਪ੍ਰੈਸ ਜਬਲਪੁਰ ਤੋਂ ਸਤਰਾਗਾਛੀ  ਦੇ ਵਿਚਕਾਰ ਚੱਲੇਗੀ । ਇਹ ਟ੍ਰੇਨ ਸਿਰਫ ਨੌਂ ਸਟੇਸ਼ਨਾਂ `ਤੇ ਰੁਕ ਕੇ ਅੰਤ ਤਕ ਪੁੱਜੇਗੀ। ਹਮਸਫਰ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਦੇ ਲਈ  ਸ਼ਹਿਰ  ਦੇ ਨਾਗਰਿਕਾਂ  ਦੇ ਨਾਲ ਐਡੀ.ਆਰ.ਐਮ ਸੌਰਭ ਵੀ ਆਏ ਹੋਏ ਸਨ।

ਕਿਹਾ ਜਾ ਰਿਹਾ ਹੈ ਕੇ ਇਹ ਟ੍ਰੇਨ ਦੋ ਮਿੰਟ ਲਈ ਹੀ ਰਏਗੜ ਸਟੇਸ਼ਨ `ਤੇ ਰੁਕੀ ।  ਟ੍ਰੇਨ ਬੁੱਧਵਾਰ ਨੂੰ ਸਤਰਾਗਾਛੀ ਤੋਂ ਨਿਕਲ ਕੇ ਵੀਰਵਾਰ ਦੀ ਸਵੇਰੇ 5 .23 ਵਜੇ ਰਾਏਗੜ ਸਟੇਸ਼ਨ `ਤੇ ਰੁਕੇਗ। ਤੁਹਾਨੂੰ ਦਸ ਦੇਈਏ ਕੇ ਜਬਲਪੁਰ ਤੋਂ ਸਤਰਾਗਾਛੀ ਲਈ ਪਹਿਲਾਂ ਤੋਂ ਹੀ ਦੋ ਟਰੇਨਾਂ ਦਾ ਸਟਾਪੇਜ ਰਾਏਗੜ ਵਿੱਚ ਹੈ। ਮੁਸਾਫਰਾਂ ਨੂੰ ਪੁਰੀ - ਇੰਦੌਰ ਹਮਸਫਰ ਐਕਸਪ੍ਰੈਸ  ਦੇ ਰਾਏਗੜ `ਚ ਠਹਿਰਾਵ ਦੀ ਉਂਮੀਦ ਸੀ । 

ਮਿਲੀ ਜਾਣਕਾਰੀ ਮੁਤਾਬਿਕ ਹਮਸਫਰ ਐਕਸਪ੍ਰੈਸ ਦੇ ਸਾਰੇ ਕੋਚ ਏ ਸੀ ਹਨ ।  ਐਕਸਪ੍ਰੈਸ ਅਤੇ ਸੁਪਰਫਾਸਟ  ਦੇ ਏਸੀ - 3  ਦੇ ਕਿਰਾਏ  ਦੇ ਮੁਕਾਬਲੇ ਹਮਸਫਰ ਏਕਸਪ੍ਰੇਸ ਦਾ ਕਿਰਾਇਆ ਡੇਢ  ਗੁਣਾ ਹੈ। ਪਰ ਦਸਿਆ ਗਿਆ ਹੈ ਕੇ ਇਹ ਟ੍ਰੇਨ ਸੁਪਰਫਾਸਟ ਹੋਣ ਦੇ ਕਾਰਨ ਜਲਦੀ ਹੀ ਆਪਣੇ ਸਥਾਨ `ਤੇ ਪਹੁੰਚ ਜਾਇਆ ਕਰੇਗੀ। ਜਿਸ ਨਾਲ ਯਾਤਰੀਆਂ ਦੇ ਸਮੇ ਦੀ ਬੱਚਤ ਵੀ ਹੋਵੇਗੀ।