ਅਲਵਰ ਵਿਚ ਬੀਫ ਰੱਖਣ ਦੇ ਜੁਰਮ ਵਿਚ 3 ਔਰਤਾਂ ਸਮੇਤ 4 ਗਿਰਫਤਾਰ, 221 ਗਊਆਂ ਦੀਆਂ ਖੱਲਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਅਲਵਰ ਵਿਚ ਗੋਵਿੰਦਗੜ੍ਹ ਥਾਣਾ ਖੇਤਰ ਵਿਚ ਇੱਕ ਬੁੱਚੜਖਾਨੇ ਤੋਂ ਪੁਲਿਸ ਨੇ ਗਊਆਂ ਦੀਆਂ 221 ਖੱਲਾਂ ਬਰਾਮਦ ਕੀਤੀਆਂ ਹਨ

3 Women Arrested In Rajasthan's Alwar With 40 Kg Of Beef

ਅਲਵਰ, ਰਾਜਸਥਾਨ ਦੇ ਅਲਵਰ ਵਿਚ ਗੋਵਿੰਦਗੜ੍ਹ ਥਾਣਾ ਖੇਤਰ ਵਿਚ ਇੱਕ ਬੁੱਚੜਖਾਨੇ ਤੋਂ ਪੁਲਿਸ ਨੇ ਗਊਆਂ ਦੀਆਂ 221 ਖੱਲਾਂ ਬਰਾਮਦ ਕੀਤੀਆਂ ਹਨ।ਅਲਵਰ ਦੇ ਗੋਵਿੰਦਗੜ੍ਹ ਕਸਬੇ ਤੋਂ ਬੀਫ਼ ਰੱਖਣ ਦੇ ਜੁਰਮ ਵਿਚ ਸਥਾਨਕ ਪੁਲਿਸ ਨੇ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲੋਂ 40 ਕਿੱਲੋ ਬੀਫ ਅਤੇ 221 ਗਊਆਂ ਦੀਆਂ ਖੱਲਾਂ ਬਰਾਮਦ ਹੋਈਆਂ ਹਨ। ਨਾਲ ਹੀ 82 ਝੋਟੇ ਅਤੇ 45 ਬਕਰੀਆਂ ਦੇ ਪਿੰਜਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ, ਫੜਿਆ ਗਿਆ ਦੋਸ਼ੀ ਪੇਸ਼ੇ ਤੋਂ ਕਸਾਈ ਹੈ।