ਅਸਮ : ਏਅਰਪੋਰਟ 'ਤੇ ਹਿਰਾਸਤ 'ਚ ਲਏ 8 ਟੀਐਮਸੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਰਜਿਸਟਰ ਆਫ਼ ਸਿਟਿਜਨ (ਐਨਆਰਸੀ) ਨੂੰ ਲੈ ਕੇ ਚੱਲ ਰਿਹਾ ਬਹਿਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।  ਐਨਆਰਸੀ ਡਰਾਫ਼ਟ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ 8 ...

Trinamool Congress team stopped at airport in Assam

ਨਵੀਂ ਦਿੱਲੀ : ਨੈਸ਼ਨਲ ਰਜਿਸਟਰ ਆਫ਼ ਸਿਟਿਜਨ (ਐਨਆਰਸੀ) ਨੂੰ ਲੈ ਕੇ ਚੱਲ ਰਿਹਾ ਬਹਿਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।  ਐਨਆਰਸੀ ਡਰਾਫ਼ਟ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ 8 ਨੇਤਾਵਾਂ ਦਾ ਇਕ ਵਫ਼ਦ ਲੋਕਾਂ ਤੋਂ ਮਿਲਣ ਲਈ ਅਸਮ ਜਾ ਰਿਹਾ ਸੀ ਜਿਨ੍ਹਾਂ ਨੂੰ ਸਿਲਚਰ ਏਅਰਪੋਰਟ 'ਤੇ ਹਿਰਾਸਤ 'ਚ ਲੈ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਨੇਤਾਵਾਂ ਵਿਚ ਟੀਐਮਸੀ ਦੇ 6 ਸੰਸਦ ਅਤੇ ਇਕ ਮੰਤਰੀ ਅਤੇ ਇਕ ਵਿਧਾਇਕ ਸ਼ਾਮਿਲ ਹਨ। 

ਉਥੇ ਹੀ ਹਿਰਾਸਤ ਵਿਚ ਲਏ ਗਏ ਟੀਐਮਸੀ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਜਬਰਨ ਹਿਰਾਸਤ ਵਿਚ ਲਿਆ ਗਿਆ। ਮਮਤਾ ਬੈਨਰਜੀ ਦੀ ਪਾਰਟੀ ਦੇ ਇਹਨਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਏਅਰਪੋਰਟ ਛੱਡ ਕੇ ਕਿਤੇ ਨਹੀਂ ਜਾਣਗੇ। ਪੁਲਿਸ ਮੁਤਾਬਕ ਨੇਤਾਵਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਉਨ੍ਹਾਂ ਦੀ ਯਾਤਰਾ ਨਾਲ ਸਮੱਸਿਆ ਖੜੀ ਹੋ ਸਕਦੀ ਹੈ। 

ਅਸਮ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਟੀਐਮਸੀ ਸਾਂਸਦ ਡੇਰੇਕ ਓ ਬਰਾਇਨ ਨੇ ਕਿਹਾ ਕਿ ਸਾਡੇ ਨੇਤਾਵਾਂ ਨਾਲ ਬਦਸਲੂਕੀ ਕੀਤੀ ਗਈ ਹੈ। ਡੇਰੇਕ ਓ ਬਰਾਇਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਡੇ ਸਾਂਸਦਾਂ ਨੂੰ ਜ਼ਬਰਦਸਤੀ ਹਿਰਾਸਤ ਵਿਚ ਲਿਆ ਗਿਆ, ਉਨ੍ਹਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਹਿਰਾਸਤ ਵਿਚ ਲੈਣ ਤੋਂ ਪਹਿਲਾਂ ਸਾਡੇ ਨੇਤਾਵਾਂ ਨੂੰ ਕੋਈ ਨੋਟਿਸ ਵੀ ਨਹੀਂ ਦਿਤਾ ਗਿਆ। 

ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਸੋਨੋਵਾਲ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਸਮੇਂ ਉਥੇ ਸੁਪਰ ਐਮਰਜੈਂਸੀ ਲੱਗੀ ਹੋਈ ਹੈ। ਹਿਰਾਸਤ ਵਿਚ ਲਏ ਗਏ ਨੇਤਾਵਾਂ ਵਿਚ ਪੱਛਮ ਬੰਗਾਲ ਦੇ ਮੰਤਰੀ ਸਿਰਾਜ ਹਕੀਮ ਅਤੇ ਟੀਐਮਸੀ ਦੇ ਦੋ ਰਾਜ ਸਭਾ ਅਤੇ 2 ਲੋਕਸਭਾ ਸਾਂਸਦ ਸ਼ਾਮਿਲ ਹਨ। ਤੁਹਾਨੂੰ ਦੱਸ ਦਈਏ ਕਿ ਕਛਾਰ ਜਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਰਾਤ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਹੁਕਮ ਜਾਰੀ ਕੀਤਾ ਸੀ ਅਤੇ ਜਿਲ੍ਹੇ ਵਿਚ ਐਨਆਰਸੀ ਪ੍ਰਕਿਰਿਆ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਦੇ ਦਾਖਲ 'ਤੇ ਪਾਬੰਦੀ ਲਗਾ ਦਿਤੀ ਸੀ।