ਨੂਹ ਹਿੰਸਾ 'ਚ ਫਤਿਹਾਬਾਦ ਦਾ ਹੋਮਗਾਰਡ ਜਵਾਨ ਹੋਇਆ ਸ਼ਹੀਦ
ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਫਤਿਹਾਬਾਦ: ਨੂਹ ਵਿਚ ਹੋਈ ਹਿੰਸਾ ਕਾਰਨ ਫਤਿਹਾਬਾਦ ਜ਼ਿਲ੍ਹੇ ਦੇ ਹੋਮਗਾਰਡ ਜਵਾਨ ਗੁਰਸੇਵਕ (32) ਦੇ ਘਰ ਸੋਗ ਦੀ ਲਹਿਰ ਫੈਲ ਗਈ ਹੈ। ਗੁਰਸੇਵਕ ਦੀ ਬੀਤੇ ਦਿਨ ਨੂਹ ਵਿੱਚ ਭੀੜ ਵੱਲੋਂ ਚਲਾਈ ਗਈ ਗੋਲੀ ਨਾਲ ਮੌਤ ਹੋ ਗਈ ਸੀ। ਗੁਰਸੇਵਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪ ਵੀ ਦੋ ਛੋਟੇ ਬੱਚਿਆਂ ਦਾ ਪਿਤਾ ਸੀ।
ਇਹ ਵੀ ਪੜ੍ਹੋ: ਦਿੱਲੀ 'ਚ ਚੀਨੀ ਡੋਰ ਦੀ ਵਰਤੋਂ ਕਰਨ 'ਤੇ ਹੋਵੇਗੀ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ
ਹਿੰਸਾ 'ਚ ਸ਼ਹੀਦ ਹੋਏ ਹੋਮਗਾਰਡ ਜਵਾਨ ਗੁਰਸੇਵਕ ਸਿੰਘ ਫਤਿਹਾਬਾਦ ਦੇ ਟੋਹਾਣਾ ਬਲਾਕ ਦੇ ਪਿੰਡ ਫਤਿਹਪੁਰੀ ਦਾ ਰਹਿਣ ਵਾਲਾ ਸੀ। ਦੱਸਿਆ ਗਿਆ ਹੈ ਕਿ ਹੋਮਗਾਰਡ ਗੁਰਸੇਵਕ ਸਿੰਘ ਦਸ ਸਾਲ ਪਹਿਲਾਂ ਹੋਮਗਾਰਡ ਵਜੋਂ ਨਿਯੁਕਤ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਫਤਿਹਾਬਾਦ ਜ਼ਿਲ੍ਹੇ ਵਿਚ ਹੀ ਤਾਇਨਾਤ ਸੀ ਪਰ 7 ਜੁਲਾਈ ਨੂੰ ਹੀ ਉਸ ਨੂੰ ਅਸਥਾਈ ਤੌਰ 'ਤੇ ਗੁਰੂਗ੍ਰਾਮ ਭੇਜ ਦਿਤਾ ਗਿਆ। ਗੁਰਸੇਵਕ ਦੀ ਡਿਊਟੀ ਗੁਰੂਗ੍ਰਾਮ ਦੇ ਖੇੜਕੀ ਦੌਲਾ ਥਾਣੇ ਵਿਚ ਲਗਾਈ ਗਈ ਸੀ।
ਇਹ ਵੀ ਪੜ੍ਹੋ: ਦਿੱਲੀ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਨੌਜਵਾਨ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕੀਤਾ ਕਤਲ
ਸੋਮਵਾਰ ਨੂੰ ਹਿੰਸਾ ਦੀ ਸੂਚਨਾ ਮਿਲਣ 'ਤੇ ਉਹ ਗੁਰੂਗ੍ਰਾਮ ਪੁਲਿਸ ਟੀਮ ਦੇ ਨਾਲ ਗੁਰੂਗ੍ਰਾਮ ਤੋਂ ਮੇਵਾਤ ਜਾ ਰਹੇ ਸਨ ਤਾਂ ਰਸਤੇ 'ਚ ਬਦਮਾਸ਼ਾਂ ਨੇ ਪੁਲਿਸ ਦੀ ਗੱਡੀ 'ਤੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਦੋ ਹੋਮਗਾਰਡ ਗੁਰਸੇਵਕ ਅਤੇ ਨੀਰਜ ਸ਼ਹੀਦ ਹੋ ਗਏ।
ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਗੁਰਸੇਵਕ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ। ਗੁਰਸੇਵਕ ਸਿੰਘ ਦੇ ਪਿਤਾ ਸਾਹਸੀ ਸਿੰਘ ਖੇਤੀ ਕਰਦੇ ਹਨ। ਗੁਰਸੇਵਕ ਦਾ ਵਿਆਹ ਕੁਝ ਸਾਲ ਪਹਿਲਾਂ ਪੰਜਾਬ ਦੇ ਮੂਨਕ ਇਲਾਕੇ ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਜਿਸ ਵਿਚ 6 ਸਾਲ ਦੀ ਮਾਸੂਮ ਬੇਟੀ ਅਤੇ 4 ਸਾਲ ਦਾ ਬੇਟਾ ਹੈ।