ਮਿਡ-ਡੇ-ਮੀਲ ਵਿਚ ਨਮਕ-ਰੋਟੀ ਦੇਣ ਦੀ ਵੀਡੀਉ ਬਣਾਉਣ ਵਾਲੇ ਪੱਤਰਕਾਰ ’ਤੇ ਵੀ ਕੇਸ ਦਰਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਹੀ ਵਿਚ ਥਾਣੇ ਵਿਚ ਬੱਚਿਆਂ ਦੀ ਮੀਂਹ ਦਾ ਚਿੱਕੜ ਸਾਫ ਕਰਨ ਦੀ ਤਸਵੀਰ ਵੀ ਸਾਹਮਣੇ ਆਈ ਸੀ

Mid day meal served local journalist who exposed the incident booked for conspiracy

ਨਵੀਂ ਦਿੱਲੀ: ਪਿਛਲੇ ਮਹੀਨੇ ਮਿਰਜ਼ਾਪੁਰ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ ਵਿਚ ਮਿਡ-ਡੇਅ ਮੀਲ ਵਿਚ ਬੱਚਿਆਂ ਨੂੰ ਨਮਕ-ਰੋਟੀ ਦੇਣ ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਪੱਤਰਕਾਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ ਜਿਸ ਨੇ ਇਸ ਦੀ ਵੀਡੀਓ ਬਣਾਈ ਸੀ। ਸਥਾਨਕ ਪੱਤਰਕਾਰ ਪਵਨ ਜੈਸਵਾਲ ਦੇ ਖਿਲਾਫ ਸਾਜਿਸ਼ ਤਹਿਤ ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਹੈ।

ਐਫਆਈਆਰ ਵਿਚ ਪੱਤਰਕਾਰ ’ਤੇ ਪਿੰਡ ਦੇ ਮੁਖੀ ਦੇ ਨੁਮਾਇੰਦੇ ਨਾਲ ਮਿਲ ਕੇ ਨਮਕ ਅਤੇ ਰੋਟੀ ਖਾਣ ਦੀ ਵੀਡੀਓ ਬਣਾਉਣ ਦਾ ਆਰੋਪ ਲਾਇਆ ਗਿਆ ਹੈ। ਪੁਲਿਸ ਨੇ ਪੱਤਰਕਾਰ ਪਵਨ ਜੈਸਵਾਲ ਅਤੇ ਪਿੰਡ ਦੇ ਮੁੱਖ ਨੁਮਾਇੰਦੇ ਰਾਜਕੁਮਾਰ ਪਾਲ ਅਤੇ ਇਕ ਹੋਰ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ, 186, 193 ਅਤੇ 420 ਤਹਿਤ ਕੇਸ ਦਰਜ ਕੀਤਾ ਹੈ। ਦਰਅਸਲ ਇਹ ਉਹ ਪੱਤਰਕਾਰ ਸੀ ਜਿਸ ਨੇ ਬੱਚਿਆਂ ਨੂੰ ਮਿਰਜ਼ਾਪੁਰ ਦੇ ਸਿਯੂਰ ਪ੍ਰਾਇਮਰੀ ਸਕੂਲ ਵਿਚ ਨਮਕ-ਰੋਟੀ ਖਾਣ ਦੀ ਵੀਡੀਓ ਬਣਾਈ ਸੀ।

ਬਾਅਦ ਵਿਚ ਇਹ ਵੀਡੀਓ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਇਸ ਕੇਸ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਿਪੋਰਟ ਤਲਬ ਕੀਤੀ। ਇਸ ਕੇਸ ਵਿਚ ਸਕੂਲ ਅਧਿਆਪਕ ਅਤੇ ਬਲਾਕ ਸਿੱਖਿਆ ਅਧਿਕਾਰੀ ਸਮੇਤ ਕਈ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਹੁਣ ਪੁਲਿਸ ਪੱਤਰਕਾਰ ਖਿਲਾਫ ਕੀਤੀ ਗਈ ਇਸ ਕਾਰਵਾਈ ਨੇ ਵੀ ਸਵਾਲ ਖੜੇ ਕਰਨਾ ਸ਼ੁਰੂ ਕਰ ਦਿੱਤਾ ਹੈ।

ਹਾਲ ਹੀ ਵਿਚ ਥਾਣੇ ਵਿਚ ਬੱਚਿਆਂ ਦੀ ਮੀਂਹ ਦਾ ਚਿੱਕੜ ਸਾਫ ਕਰਨ ਦੀ ਤਸਵੀਰ ਵੀ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਫੋਟੋਗ੍ਰਾਫਰ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਸਕੂਲ ਵਿਚ ਬੱਚਿਆਂ ਨੂੰ ਨਮਕ-ਰੋਟੀ ਪਰੋਸਣ ਦੇ ਮਾਮਲੇ ਵਿਚ ਯੂਪੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਇਸ ਮਾਮਲੇ ਦੀ ਪੂਰੀ ਰਿਪੋਰਟ ਯੂਪੀ ਦੇ ਮੁੱਖ ਸਕੱਤਰ ਤੋਂ ਚਾਰ ਹਫ਼ਤਿਆਂ ਵਿਚ ਤਲਬ ਕੀਤੀ ਹੈ। ਇੰਨਾ ਹੀ ਨਹੀਂ ਕਮਿਸ਼ਨ ਨੇ ਪੂਰੇ ਸੂਬੇ ਵਿਚ ਮਿਡ-ਡੇਅ ਮੀਲ ਦੀ ਸਥਿਤੀ ਬਾਰੇ ਵੀ ਇੱਕ ਰਿਪੋਰਟ ਮੰਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।