ਦਿੱਲੀ ਦੀਆਂ ਸੜਕਾਂ 'ਤੇ ਪਾਣੀ ਭਰਨ ਤੋਂ ਬਾਅਦ ਭਾਜਪਾ ਤੇ ਕਾਂਗਰਸ ਦੇ ਨਿਸ਼ਾਨੇ 'ਤੇ 'ਆਪ' ਸਰਕਾਰ
'ਦਿੱਲੀ ਦੇ ਲੋਕ ਸਿਰਫ਼ ਪੀਣ ਵਾਲਾ ਸਾਫ਼ ਪਾਣੀ ਚਾਹੁੰਦੇ ਹਨ ਨਾ ਕਿ ਹੜ੍ਹ'
ਨਵੀਂ ਦਿੱਲੀ - ਬੀਤੇਂ ਦਿਨ ਹੋਈ ਭਾਰੀ ਬਾਰਿਸ਼ ਨਾਲ ਪੂਰੀ ਦਿੱਲੀ ਪਾਣੀ 'ਚ ਡੁੱਬ ਗਈ। ਇਸੇ ਨੂੰ ਲੈ ਕੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਦਿੱਲੀ ਸਰਕਾਰ ਦੀ ਆਲੋਚਨਾ ਕੀਤੀ। ਉਹਨਾਂ ਨੇ ਇਸ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਬੁੱਧਵਾਰ ਦਾ ਦਿਨ ਦਿੱਲੀ ਵਾਸੀਆਂ ਲਈ ਇੱਕ ਚੁਣੌਤੀ ਭਰਪੂਰ ਦਿਨ ਸੀ ਕਿਉਂਕਿ ਸੜਕਾਂ ਉੱਤੇ ਪਾਣੀ ਭਰ ਗਿਆ ਸੀ ਅਤੇ ਰਿਕਾਰਡ ਬਾਰਿਸ਼ ਕਾਰਨ ਕਈ ਥਾਵਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਭਵਿੱਖ ਵਿਚ ਸੜਕਾਂ 'ਤੇ ਪਾਣੀ ਭਰਨ ਤੋਂ ਰੋਕਣ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਰਾਸ਼ਟਰੀ ਰਾਜਧਾਨੀ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਕੇਜਰੀਵਾਲ 'ਤੇ ਰਾਜਨੀਤੀ ਅਤੇ ਆਪਣੀ ਪਾਰਟੀ ਦੇ ਵਿਸਥਾਰ ਵਿਚ ਰੁੱਝੇ ਹੋਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ - ਦੁਖਦਾਈ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤੇ ਪਿੰਡ ਅਜ਼ੀਮਾਬਾਦ ਦੇ ਕਿਸਾਨ ਦੀ ਹੋਈ ਮੌਤ
ਭਾਜਪਾ ਸੰਸਦ ਮੈਂਬਰ ਨੇ ਕਿਹਾ, "ਜੇ ਸੀਵਰ ਲਾਈਨਾਂ ਦੀ ਸਹੀ ਮੁਰੰਮਤ ਕੀਤੀ ਜਾਂਦੀ, ਤਾਂ ਲੋਕਾਂ ਨੂੰ ਸੜਕਾਂ ਅਤੇ ਉਨ੍ਹਾਂ ਦੇ ਆਸਪਾਸ ਦੇ ਇਲਾਕਿਆਂ ਵਿਚ ਪਾਣੀ ਭਰਨ ਦਾ ਸਾਹਮਣਾ ਨਾ ਕਰਨਾ ਪੈਂਦਾ। ਕੇਜਰੀਵਾਲ ਰਾਜਨੀਤਿਕ ਸ਼ਕਤੀ ਇਕੱਠੀ ਕਰਨ ਅਤੇ ਅਪਣੀ ਛਵੀ ਨੂੰ ਚਮਕਾਉਣ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ ਅਤੇ ਸੜਕਾਂ 'ਤੇ ਪਾਣੀ ਭਰਨ ਲਈ ਉਹ ਜ਼ਿੰਮੇਵਾਰ ਹਨ। ਦਿੱਲੀ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਨੇ ਮੁੱਖ ਮੰਤਰੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਦਿੱਲੀ ਦੇ ਲੋਕ ਸਿਰਫ਼ ਪੀਣ ਵਾਲਾ ਪਾਣੀ ਚਾਹੁੰਦੇ ਹਨ ਨਾ ਕਿ ਹੜ੍ਹ।