ਪੁਲਿਸ ਮੁਲਾਜ਼ਮਾਂ ਨੇ ਮਾਸਕ ਨਾ ਪਾਉਣ 'ਤੇ ਫੌਜੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

The soldier was brutally beaten by police for not wearing a mask

 

ਧਨਬਾਦ : ਇਕ ਪਾਸੇ ਜਿੱਥੇ ਦੇਸ਼ ਵਿੱਚ ਫੌਜ ਦਾ ਸਤਿਕਾਰ ਕੀਤਾ ਜਾਂਦਾ ਹੈ, ਉਥੇ ਝਾਰਖੰਡ ਤੋਂ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕੁਝ ਸਥਾਨਕ ਪੁਲਿਸ ਵਾਲੇ ਫੌਜ ਦੇ ਇੱਕ ਸਿਪਾਹੀ ਦੀ ਬੇਰਹਿਮੀ ਨਾਲ (The soldier was brutally beaten by police) ਕੁੱਟਮਾਰ ਕਰ ਰਹੇ ਹਨ।  ਫੌਜ ਦੇ ਜਵਾਨ ਦੀ ਕੁੱਟਮਾਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ (The soldier was brutally beaten by police) 'ਤੇ ਵਾਇਰਲ ਹੋ ਰਿਹਾ ਹੈ।

 ਹੋਰ ਵੀ ਪੜ੍ਹੋ: ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ

 

ਜਵਾਨ ਨੂੰ ਕੁੱਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮਾਸਕ ਨਹੀਂ ਪਾਇਆ ਹੋਇਆ ਹੈ। ਬਹੁਤ ਸਾਰੇ ਪੁਲਿਸ ਕਰਮਚਾਰੀ  ਜੋ ਜਵਾਨ 'ਤੇ ਹੱਥ ਚੁੱਕ ਰਹੇ ਹਨ, ਆਪ ਵੀ ਬਿਨਾਂ ਮਾਸਕ ਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਵਾਇਰਲ ਵੀਡੀਓ ਚਤਰਾ ਦੇ ਮਯੂਰਹੰਦ ਦੀ ਹੈ। ਜਿੱਥੇ ਪਵਨ ਕੁਮਾਰ ਯਾਦਵ ਨਾਂ ਦਾ ਜਵਾਨ ਆਪਣੇ ਮੋਟਰਸਾਈਕਲ 'ਤੇਲ ਜਾ ਰਿਹਾ ਸੀ, ਜਿਸ ਨੂੰ ਮਾਸਕ ਚੈਕਿੰਗ ਦੌਰਾਨ (The soldier was brutally beaten by police) ਰੋਕਿਆ ਗਿਆ।

 

ਉਸਨੇ ਮਾਸਕ ਨਹੀਂ ਪਾਇਆ ਹੋਇਆ ਸੀ, ਇਸ ਲਈ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਇਹ ਪੁੱਛਗਿੱਛ ਬਹਿਸ ਵਿੱਚ ਬਦਲ ਗਈ, ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪੁਲਿਸ ਕਰਮਚਾਰੀ ਨੇ ਜਵਾਨ ਦੇ ਮੋਟਰਸਾਈਕਲ ਵਿੱਚੋਂ ਚਾਬੀ ਕੱਢ ਲਈ ਅਤੇ ਪੁਲਿਸ ਵਾਲਿਆਂ ਨੇ ਉਸਨੂੰ ਬੇਰਹਿਮੀ ਨਾਲ ਕੁੱਟਣਾ (The soldier was brutally beaten by police)  ਸ਼ੁਰੂ ਕਰ ਦਿੱਤਾ।

 

 ਹੋਰ ਵੀ ਪੜ੍ਹੋ: ਸਰਕਾਰੀ ਟੀਕਾਕਰਨ ਕੇਂਦਰਾਂ ਵਿਖੇ ਦੂਜੀ ਖੁਰਾਕ ਦੇਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਿਤ ਕੀਤਾ

 

 ਪੁਲਿਸ ਦੀ ਬੇਰਹਿਮੀ ਦਾ ਵੀਡੀਓ (The soldier was brutally beaten by police) ਵਾਇਰਲ ਹੋਇਆ। ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ ਜ਼ਖਮੀ ਜਵਾਨ ਨੂੰ ਥਾਣੇ ਲਿਜਾਇਆ ਗਿਆ। ਪੁਲਿਸ 'ਤੇ ਦੋਸ਼ ਹੈ ਕਿ ਉਸ ਨੇ ਦੁਰਵਿਹਾਰ ਦਾ ਵਿਰੋਧ ਕਰਨ ਲਈ ਜਵਾਨ ਨਾਲ ਬਦਸਲੂਕੀ ਕੀਤੀ। ਇਸ ਮਾਮਲੇ ਵਿੱਚ ਐਸਪੀ ਰਾਕੇਸ਼ ਰੰਜਨ ਨੇ ਨੋਟਿਸ ਲਿਆ ਅਤੇ ਡੀਐਸਪੀ ਹੈੱਡਕੁਆਰਟਰ ਕੇਦਾਰ ਰਾਮ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। 

 ਹੋਰ ਵੀ ਪੜ੍ਹੋ: ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਟੁੱਟੀ ਸਿਡਨਾਜ਼ ਦੀ ਜੋੜੀ, ਇਕੱਲੀ ਰਹਿ ਗਈ ਸ਼ਹਿਨਾਜ਼ ਗਿੱਲ