ਦਿੱਲੀ ਸਰਹੱਦ ਤਕ ਪਹੁੰਚੇ ਕਿਸਾਨ, ਪੁਲਿਸ ਨੇ ਕੀਤੀ ਨਾਕਾਬੰਦੀ ਧਾਰਾ 144 ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਹੱਦ 'ਤੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੂੰ ਰਾਜਧਾਨੀ ਵਿਚ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਨੇ ਅਪਣੀ ਪੂਰੀ ਤਾਕਤ ...

Farmer Movement

ਨਵੀਂ ਦਿੱਲੀ : ਦਿੱਲੀ ਸਰਹੱਦ 'ਤੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੂੰ ਰਾਜਧਾਨੀ ਵਿਚ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਨੇ ਅਪਣੀ ਪੂਰੀ ਤਾਕਤ ਲਾ ਦਿੱਤੀ ਹੈ।  ਇਸ ਲਈ ਪੂਰੇ ਯਮੁਨਾਨਗਰ 'ਚ ਧਾਰਾ-144 ਲਗਾ ਦਿੱਤੀ ਹੈ। ਅਤੇ ਯੂਪੀ ਤੋਂ ਦਿੱਲੀ ਵਿਚ ਅੰਦਰ ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਅੰਦੋਲਨ ਕਰ ਰਹੇ ਕਿਸਾਨ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦੇਣ, ਪੀਐਮ ਫਸਲ ਬੀਮਾ ਯੋਜਨਾ ਦੇ ਬਦਲਾਅ ਕਰਨ, ਕਰਜਾ ਮਾਫ਼ੀ, ਸਿੰਚਾਈ ਦੇ ਲਈ ਬਿਜਲੀ ਮੁਫ਼ਤ ਵਿਚ ਦੇਣ ਸਮੇਤ ਕਈ ਮੰਗਾਂ ਦੇ ਨਾਲ ਸੜਕਾਂ ਉਤੇ ਆ ਗਏ ਹਨ।

ਕਿਸਾਨ ਕ੍ਰੇਡਿਟ ਕਾਰਡ 'ਤੇ ਵਿਆਜ ਤੋਂ ਬਗੈਰ ਕਰਜਾ, ਅਵਾਰਾ ਪਸ਼ੂਆਂ ਦੇ ਫਸਲ ਦੇ ਬਚਾਅ ਅਤੇ ਸਾਰੀਆਂ ਫਸਲਾਂ ਦੀ ਪੂਰੀ ਤਰ੍ਹਾਂ ਖਰੀਦ ਦੀ ਮੰਗ ਕੀਤੀ ਹੈ। ਕਿਸਾਨਾਂ ਨੂੰ ਰੋਕਣ ਲਈ ਗਾਜੀਪੁਰ ਸਰਹੱਦ, ਮਹਾਰਾਜਪੁਰ ਸਰਹੱਦ ਅਤੇ ਅਪਸਰਾ ਸਰਹੱਦ ਉਤੇ ਪੁਲੀਸ ਖਾਸ ਤੌਰ ਤੋਂ ਚੋਕਸ ਹਨ। ਗਾਜੀਪੁਰ ਸਰਹੱਦ ਨੂੰ ਤਾਂ ਪੁਲੀਸ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਜਦੋਂ ਕਿ ਮਹਾਰਾਜਪੁਰ ਅਤੇ ਅਪਸਰਾ ਬਾਡਰ ਉਤੇ ਵੀ ਬੈਰਿਕੇਡਿੰਗ ਕਰਕੇ ਆਣ-ਜਾਣ ਵਾਲਿਆਂ ਉਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।

ਸਾਰੀਆਂ ਥਾਵਾਂ ਉਤੇ ਭਾਰੀ ਪੁਲੀਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ, ਤਾਂ ਕਿ ਕਿਸਾਨ ਜ਼ਬਰਦਸਤੀ ਦਿੱਲੀ ਵਿਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨ, ਤਾਂ ਉਹਨਾਂ ਨੂੰ ਰੋਕਿਆ ਜਾ ਸਕੇ। ਸਰਹੱਦ ਉਤੇ ਵਾਟਰ ਕੈਨਨ, ਅੱਥਰੂ ਗੈਸ ਆਦਿ ਦਾ ਵੀ ਪੁਲੀਸ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਨਾਲ ਹੀ ਵਾਧੂ ਪੁਲੀਸ ਫੋਰਸ ਵੀ ਲਗਾ ਦਿੱਤੀ ਹੈ। ਸੋਮਵਾਰ ਸ਼ਾਮ ਪੂਰਬੀ ਜ਼ਿਲ੍ਹਾ ਦੇ ਡੀਸੀਪੀ ਪੰਕਜ ਸਿੰਘ ਨੇ ਪੂਰੀ ਪੂਰਬੀ ਦਿੱਲੀ ਵਿਚ ਧਾਰਾ-144 ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।  ਖਾਸ ਗੱਲ ਇਹ ਹੈ ਕਿ ਇਹ ਆਦੇਸ਼ 8 ਅਕਤੂਬਰ ਤਕ ਲਾਗੂ ਰਹੇਗਾ।

ਇਸ ਦੌਰਾਨ ਲੋਕਾਂ ਦੇ ਇਕੱਠਾ ਹੋਣ ਤੱਕ, ਟ੍ਰੈਫਿਕ ਨੂੰ ਪ੍ਰੇਸ਼ਾਨ ਕਰਨ, ਲਾਊਡਸਪੀਕਰ ਦੀ ਵਰਤੋਂ ਕਰਨ, ਭਾਸ਼ਣਬਾਜੀ, ਹਥਿਆਰਾਂ ਦੀ ਵਰਤੋਂ ਲਾਠੀ ਅਤੇ ਚਾਕੂ ਆਦਿ ਸਮਾਨ ਦੀ ਵਰਤੋਂ, ਪੱਥਰ ਇੱਕਠੇ ਕਰਨੇ, ਮਛਾਲ ਜਲਾਉਣ ਵਰਗੀਆਂ ਗਤੀਵਿਧੀਆਂ ਉਤੇ ਰੋਕ ਲਗਾ ਦਿੱਤੀ ਹੈ। ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ। ਪੂਰਬੀ-ਪੱਛਮੀ ਜ਼ਿਲ੍ਹਿਆਂ ਵਿਚ ਵੀ 4 ਦਿਨਾਂ ਲਈ ਧਾਰਾ-144 ਲਗਾ ਦਿੱਤੀ ਹੈ।