ਸੀਐਨਜੀ ਗੈਸ ਲੈਣ ਲਈ ਹੁਣ ਨਹੀਂ ਲੱਗਣਗੀਆਂ ਲੰਮੀਆਂ ਲਾਈਨਾਂ, ਆਈਜੀਐਲ ਚੁਕੇਗੀ ਵੱਡਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਐਨਜੀ ਪੰਪਾਂ ਦੀਆਂ ਲੰਬੀਆਂ ਲਾਈਨਾਂ ਵਿਚ ਘੰਟਿਆਂ ਤਕ ਫਸੇ ਰਹਿਣ ਨਾਲ ਹੁਣ ਜਲਦ ਹੀ ਛੁਟਕਾਰਾ ਮਿਲ ਸਕਦਾ ਹੈ....

CNG Gass

ਸੀਐਨਜੀ ਪੰਪਾਂ ਦੀਆਂ ਲੰਬੀਆਂ ਲਾਈਨਾਂ ਵਿਚ ਘੰਟਿਆਂ ਤਕ ਫਸੇ ਰਹਿਣ ਨਾਲ ਹੁਣ ਜਲਦ ਹੀ ਛੁਟਕਾਰਾ ਮਿਲ ਸਕਦਾ ਹੈ। ਦਰਅਸਲ, ਇੰਦਰਪ੍ਰਸਥ ਗੈਸ ਲਿਮੀਟੇਡ (ਐਈਜੀਐਲ) ਸੀਐਨਜੀ ਪੰਪਾਂ ਉਤੇ ਲੱਗਣ ਵਾਲੀਆਂ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਨੂੰ ਘੱਟ ਕਰਨ ਲਈ ਰਿਹਾਇਸ਼ੀ ਕੰਪਲੈਕਸ ਦੇ ਅੰਦਰ ਹੀ ਸੀਐਨਜੀ ਸਟੇਸ਼ਨ ਖੋਲ੍ਹਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਈ.ਐਸ. ਰੰਗਨਾਥਨ ਨੇ ਇਹ ਗੱਲ ਕਹੀ ਹੈ।ਉਹਨਾਂ ਨੇ ਕਿਹਾ ਕਿ ਆਈਜੀਐਲ ਈ-ਵਾਹਨ ਚਾਰਜਿੰਗ ਖੇਤਰ ਵਿਚ ਵੀ ਉਤਰਨ ਦੀ ਸੋਚ ਰਹੀ ਹੈ। ਇਸ ਲਈ ਉਹ ਅਪਣੇ ਸੀਐਨਜੀ ਪੰਪਾਂ ਉਤੇ ਚਾਰਜਿੰਗ ਦੀ ਸੇਵਾ ਵੀ ਦੇਵੇਗੀ।

ਇੰਦਰਪ੍ਰਸਥ ਗੈਸ ਲਿਮੀਟੇਡ ਦਿੱਲੀ ਅਤੇ ਉਸ ਦੇ ਨਜ਼ਦੀਕ ਇਲਾਕਿਆਂ ਵਿਚ ਸੀਐਨਜੀ ਅਤੇ ਪਾਈਪਾਂ ਨਾਲ ਕੁਦਰਤੀ ਗੈਸ ਦੀ ਸਪਲਾਈ ਕਰਦੀ ਹੈ। ਕੰਪਨੀ ਸੀਐਨਜੀ ਸਟੇਸਨਾਂ ਉਤੇ ਗੈਸ ਭਰਵਾਉਣ ਦੇ ਲਈ ਲੱਗਣ ਵਾਲੀ ਲਾਈਨਾਂ ਦੀ ਸਮੱਸਿਆ ਨਾਲ ਨਜਿੱਠ ਰਹੇ ਸੀ। ਇਸ ਦੀ ਵਜ੍ਹਾ ਨਾਲ ਕਈ ਥਾਵਾਂ ਉਤੇ ਜਾਮ ਵਰਗੀਆਂ ਪ੍ਰੇਸ਼ਾਨੀਆਂ ਵੀ ਹੋ ਜਾਂਦੀਆਂ ਸੀ। ਖ਼ਬਰ ਏਜੰਸੀ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਪਾਇਲਟ ਅਧਾਰ ਉਤੇ ਨੋਇਡਾ ਵਿਚ ਇਕ ਰਿਹਾਇਸ਼ੀ ਕੰਪਲੈਕਸ ਵਿਚ ਸੀਐਨਜੀ ਗੈਸ ਵੰਡਣ ਲਈ ਪੰਪ ਸਥਾਪਿਤ ਕੀਤੇ ਗਏ ਸੀ।

ਅਧਿਕਾਰੀ ਨੇ ਕਿਹਾ, ਅਸੀਂ ਕੇਵਲ 100 ਵਰਗ ਮੀਟਰ ਖੇਤਰ ਦੀ ਜਰੂਰਤ ਹੈ, ਜਿਹੜਾ ਕਿ ਚਾਰ ਕਾਰਾਂ ਦੀ ਪਾਰਕਿੰਗ ਦੇ ਬਰਾਬਰ ਥਾਂ ਹੁੰਦੀ ਹੈ। ਅਸੀਂ ਸੀਐਨਜੀ ਪੰਪ ਸਥਾਪਿਤ ਕਰਾਂਗੇ ਅਤੇ ਉਹਨਾਂ 'ਤੇ ਕਰਮਚਾਰੀ ਵੀ ਰੱਖਾਂਗੇ। ਰਿਹਾਇਸ਼ੀ ਕੰਪਲੈਕਸ ਵਿਚ ਰਹਿਣ ਵਾਲਿਆਂ ਨੂੰ ਸੀਐਨਜੀ ਭਰਵਾਉਣ ਵਿਚ ਤਰਜੀਹ ਦਿੱਤੀ ਜਾਵੇਗੀ। ਪੰਪ ਨੂੰ ਚਲਾਉਣ ਦੀ ਜਿੰਮੇਵਾਰੀ ਕੰਪਨੀ ਦੀ ਹੀ ਹੋਵੇਗੀ। ਰੰਗਨਾਥਨ ਨੇ ਕਿਹਾ ਹੈ ਕਿ ਆਈਜੀਐਲ ਈ-ਵਾਹਨਾਂ ਦੀ ਚਾਰਜਿੰਗ ਦੀ ਸੇਵਾ ਵੀ ਸਥਾਪਿਤ ਕਰ ਰਹੀ ਹੈ। ਇਸ ਲਈ ਉਹਨਾਂ ਨੇ ਨੀਦਰਲੈਂਡ (ਡੱਚ) ਦੀ ਇਕ ਕੰਪਨੀ ਨਾਲ ਗਠਜੋੜ ਕੀਤਾ ਹੈ।

ਉਹਨਾਂ ਨੇ ਕਿਹਾ ਹੈ ਕਿ ਆਈਜੀਐਲ ਦੀ ਚਾਲੂ ਵਿਤ ਸਾਲ ਵਿਚ 60 ਨਵੇਂ ਸੀਐਨਜੀ ਵੰਡ ਕੇਂਦਰ ਖੋਲ੍ਹਣ ਅਤੇ ਘੱਟ ਤੋਂ ਘੱਟ ਦੋ ਲੱਖ ਪਾਈਪ ਗੈਲ ਕਨੈਕਸ਼ਨ ਦੋਣ ਦੀ ਵੀ ਯੋਜਨਾ ਹੈ। ਕੰਪਨੀ ਅਪਣੇ ਨੈਟਵਰਕ ਨੂੰ ਵਧਾਉਣ ਲਈ ਡੀਲਰ ਫ੍ਰੈਂਚਾਇਜ਼ੀ ਫਾਰਮੈਟ ਨੂੰ ਅਪਣਾਇਆ ਗਿਆ ਹੈ।