ਫੇਸਬੁਕ 'ਤੇ ਲਗ ਸਕਦਾ ਹੈ 12 ਹਜਾਰ ਕਰੋੜ ਰੁਪਏ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਕਰੋੜ ਤੋਂ ਜ਼ਿਆਦਾ ਖਪਤਕਾਰਾਂ ਦਾ ਡਾਟਾ ਚੋਰੀ ਹੋਣ ਦੇ ਮਾਮਲੇ 'ਚ ਫੇਸਬੁਕ ਮੁਸ਼ਕਿਲ ਵਿਚ ਪੈ ਗਈ ਹੈ...

Mark Zukerberg

ਪੰਜ ਕਰੋੜ ਤੋਂ ਜ਼ਿਆਦਾ ਖਪਤਕਾਰਾਂ ਦਾ ਡਾਟਾ ਚੋਰੀ ਹੋਣ ਦੇ ਮਾਮਲੇ 'ਚ ਫੇਸਬੁਕ ਮੁਸ਼ਕਿਲ ਵਿਚ ਪੈ ਗਈ ਹੈ। ਖਪਤਕਾਰਾਂ ਦੇ ਹੋਏ ਇਸ ਨੁਕਸਾਨ ਦੇ ਲਈ ਯੂਰਪੀਅਨ ਯੂਨੀਅਨ ਸ਼ੋਸ਼ਲ ਮੀਡੀਆ ਉਤੇ ਲਗਭਗ 12000 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਮੀਡੀਆ ਦੀ ਰਿਪੋਰਟ ਮੁਤਾਬਿਕ, ਯੂਰਪ 'ਚ ਫੇਸਬੁਕ ਪ੍ਰਾਈਵੇਸੀ ਰੇਗੂਲੇਟਰ ਨੂੰ ਦੇਖ-ਰੇਖ ਵਾਲੀ ਆਇਰਲੈਂਡ ਡਾਟਾ ਪ੍ਰੋਟੈਕਸ਼ਨ ਨੇ ਐਕਸੇਸ ਟੋਕਨ ਅਤੇ ਡਿਜ਼ੀਟਲ ਕੀਜ਼ ਨਾਲ 5 ਕਰੋੜ ਫੇਸਬਕ ਖਪਤਕਾਰਾਂ ਦੇ ਹੈਕ ਹੋਣ ਉਤੇ ਵਿਸਥਾਰ ਰੂਪ ਵਿਚ ਜਾਣਕਾਰੀ ਮੰਗੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ, ਪ੍ਰਾਈਵੇਸੀ ਵਾਚਡੌਗ ਫੇਸਬੁਕ ਉਤੇ ਇਸ ਡਾਟਾ ਬ੍ਰੀਚ ਦੇ ਲਈ 12000 ਕਰੋੜ ਰੁਪਏ ਦਾ ਜੁਰਮਾਨਾ ਲਗਾ ਸਕਦੀ ਹੈ। ਹੈਕਰਾਂ ਨੇ 'ਵਿਊ ਇਜ਼ ਫੀਚਰ' ਦੀ ਵਰਤੋਂ ਕਰਕੇ ਐਕਸੇਸ ਟੋਕਨ ਹਾਸਲ ਕੀਤਾ। ਇਸ ਐਕਸੇਸ ਟੋਕਨ ਦੇ ਨਾਲ ਉਹਨਾਂ ਨੇ ਖਪਤਕਾਰਾਂ ਦੇ ਖਾਤਿਆਂ ਉਤੇ ਸੰਨ੍ਹ ਲਗਾਈ। ਐਕਸੇਸ ਟੋਕਨ ਫੇਸਬੁਕ ਖਾਤਿਆਂ ਵਿਚ 'ਲਾਗ ਇਨ' ਰਹਿਣ ਦੀ ਆਗਿਆ ਦਿੰਦਾ ਹੈ। ਇਹ ਡਿਜੀਟਲ ਚਾਬੀ ਹੈ, ਜਿਸ ਤੋਂ ਖਪਤਕਾਰ ਇਕ ਯੰਤਰ ਉਤੇ ਹਮੇਸ਼ਾ ਲਾਗ ਇਨ ਰਹਿੰਦਾ ਹੈ। ਇਸ ਤੋਂ ਖਪਤਕਾਰਾਂ ਨੂੰ ਵਾਰ-ਵਾਰ ਯੂਜ਼ਰਨੇਮ ਅਤੇ ਪਾਸਵਰਡ ਦਰਜ ਨਹੀਂ ਕਰਨਾ ਪੈਂਦਾ।

8.7 ਕਰੋੜ ਫੇਸਬੁਕ ਖਪਤਕਾਰਾਂ ਦਾ ਡਾਟਾ ਚੋਰੀ ਹੋ ਗਿਆ ਸੀ। ਫੇਸਬੁਕ 'ਚ 'ਵਿਊ ਇਜ਼ ਫੀਚਰ' ਦੀ ਸੁਰੱਖਿਆ ਖਾਮੀ ਦੇ ਛੇ ਮਹੀਨੇ ਪਹਿਲਾਂ ਕੈਂਬਰਿਜ ਐਨਾਲਿਟਿਕਾ ਸਕੈਂਡਲ ਦੇ ਚਲਦੇ ਫੇਸਬੁਕ ਦੇ 8.7 ਕਰੋੜ ਖਪਤਕਾਰਾਂ ਦਾ ਡਾਟਾ ਚੋਰੀ ਹੋਇਆ ਸੀ। ਐਨਾਲਿਟਿਕਾ ਨੇ ਇਸ ਡਾਟੇ ਦਾ ਇਸਤੇਮਾਲ ਕਈ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਸੀ। ਇਸ ਸਕੈਂਡਲ ਤੋਂ ਫੇਸਬੁਕ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸੀਈਓ ਮਾਰਕ ਜੁਕਰਬਰਗ ਨੇ ਮਾਫ਼ੀ ਮੰਗੀ ਸੀ। ਉਥੇ ਹੀ ਭਾਰਤ, ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈਂ ਦੇਸ਼ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।