ਮੰਨਤ ਪੂਰੀ ਕਰਨ ਲਈ ਅੰਗਾਰਿਆਂ ’ਤੇ ਲਿਟਾਏ ਜਾਂਦੇ ਹਨ ਬੱਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ’ਤੇ ਵੀਡੀਉ ਹੋਈ ਜਨਤਕ 

Bollywood director shagufta rafique share a photo of baby placed on hot charcoal

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਰਾਈਟਰ ਅਤੇ ਡਾਇਰੈਕਟਰ ਸ਼ਗੁਫਤਾ ਰਫੀਫ ਨੇ ਹਾਲ ਹੀ ਵਿਚ ਅਪਣੇ ਟਵਿਟਰ ਦੁਆਰਾ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਇਕ ਛੋਟ ਜਿਹੇ ਬੱਚੇ ਨੂੰ ਗਰਮ ਕੋਇਲਿਆਂ ਤੇ ਲਿਟਾਇਆ ਗਿਆ ਹੈ ਅਤੇ ਸ ਬੱਚੇ ਕੋਲ ਲੋਕ ਖੜ੍ਹੇ ਹਨ। ਬਾਲੀਵੁੱਡ ਡਾਇਰੈਕਟਰ ਦੇ ਟਵੀਟ ਮੁਤਾਬਕ ਇਹ ਇਕ ਪ੍ਰਕਾਰ ਦਾ ਰਿਵਾਜ਼ ਹੈ ਅਤੇ ਲੋਕ ਇਸ ਨੂੰ ਕਾਫੀ ਮੰਨਦੇ ਹਨ।

ਇਸ ਤਸਵੀਰ ਨੂੰ ਸਾਂਝਾ ਕਰ ਕੇ ਸ਼ਗੁਫਤਾ ਰਫੀਫ ਨੇ ਲੋਕਾਂ ਦੀ ਮਾਨਸਿਕਤਾ ਅਤੇ ਅੰਧਵਿਸ਼ਵਾਸ ਤੇ ਅਪਣਾ ਗੁੱਸਾ ਜਤਾਇਆ ਹੈ। ਸ਼ਗੁਫਤਾ ਰਫੀਫ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜਨਤਕ ਹੋ ਰਹੀ ਹੈ। ਨਾਲ ਹੀ ਲੋਕ ਇਸ ’ਤੇ ਜਮ ਕੇ ਪ੍ਰਤਿਕਿਰਿਆ ਦੇ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਤਸਵੀਰ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਦੀ ਹੈ ਜਿੱਥੇ ਇਕ ਰਿਵਾਜ਼ ਤਹਿਤ ਬੱਚਿਆਂ ਨੂੰ ਕੇਲੇ ਦੇ ਪੱਤੇ ਵਿਚ ਲਪੇਟ ਕੇ ਉਹਨਾਂ ਨੂੰ ਅੰਗਾਰਿਆਂ ਤੇ ਲਿਟਾਇਆ ਜਾਂਦਾ ਹੈ।

ਰਿਪੋਰਟਸ ਮੁਤਾਬਕ ਤਸਵੀਰ ਵਿਚ ਨਜ਼ਰ ਆ ਰਹੇ ਬੱਚੇ ਦੇ ਮਾਤਾ ਪਿਤਾ ਨੇ ਦੋ ਸਾਲ ਪਹਿਲਾਂ ਬੇਟਾ ਹੋਣ ਦੀ ਮੰਨਤ ਮੰਗੀ ਸੀ। ਮੰਨਤ ਪੂਰੀ ਹੋਣ ’ਤੇ ਰਿਵਾਜ਼ ਤਹਿਤ ਮਾਤਾ ਪਿਤਾ ਨੇ ਅਜਿਹਾ ਕੀਤਾ। ਇਸ ਰਿਵਾਜ਼ ਅਨੁਸਾਰ ਬੱਚੇ ਨੂੰ ਕੁੱਝ ਸਕਿੰਟਾਂ ਲਈ ਅੰਗਾਰਿਆਂ ਤੇ ਰੱਖਿਆ ਜਾਂਦਾ ਹੈ।

ਦਸ ਦਈਏ ਕਿ ਕਰਨਾਟਕ ਕੈਬਨਿਟ ਨੇ ਸਾਲ 2017 ਵਿਚ ਅੰਧਵਿਸ਼ਵਾਸ ਵਿਰੋਧੀ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ ਹੀ ਇਹ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਇਸ ’ਤੇ ਅਪਣੀਆਂ-ਅਪਣੀਆਂ ਟਿੱਪਣੀਆਂ ਕੀਤੀਆਂ ਹਨ। ਕੋਈ ਇਸ ਦੇ ਹੱਕ ਵੀ ਬੋਲ ਰਿਹਾ ਹੈ ਤੇ ਕੋਈ ਇਸ ਦੇ ਵਿਰੁਧ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।