ਮੋਦੀ ਦਾ ਭਾਸ਼ਣ ਰੋਕਣ ਵਾਲੇ ਦੂਰਦਰਸ਼ਨ ਅਧਿਕਾਰੀ ਨੂੰ ਕੀਤਾ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਿੱਠੀ 'ਚ ਕਿਹਾ - ਵਸੁਮਥੀ ਨੂੰ ਸਿਵਲ ਸਰਵਿਸ ਨਿਯਮ 1965 ਤਹਿਤ ਸਸਪੈਂਡ ਕੀਤਾ ਗਿਆ ਹੈ।

Chennai Doordarshan official suspended as channel skips PM Modi speech

ਨਵੀਂ ਦਿੱਲੀ : ਪ੍ਰਸਾਰ ਭਾਰਤੀ ਨੇ ਚੇਨਈ ਦੂਰਦਰਸ਼ਨ ਕੇਂਦਰ ਦੇ ਅਧਿਕਾਰੀ ਨੂੰ ਅਨੁਸ਼ਾਸਨਾਤਮਕ ਕਾਰਵਾਈ ਦਾ ਹਵਾਲਾ ਦਿੰਦਿਆਂ ਮੁਅੱਤਲ ਕਰ ਦਿੱਤਾ ਹੈ। ਦੂਰਦਰਸ਼ਨ ਕੇਂਦਰ ਦੀ ਸਹਾਇਕ ਨਿਰਦੇਸ਼ਕ ਆਰ. ਵਸੁਮਥੀ ਨੇ ਕਥਿਤ ਤੌਰ 'ਤੇ ਆਈ.ਆਈ.ਟੀ. ਮਦਰਾਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਪ੍ਰਸਾਰਣ ਨੂੰ ਰੋਕ ਦਿੱਤਾ ਸੀ।

ਇਸ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਡੀਡੀ ਪੋਡੀਗਈ ਟੀਵੀ 'ਤੇ ਪ੍ਰਸਾਰਤ ਕੀਤੇ ਜਾਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਨੂੰ ਮਨਜੂਰੀ ਦੇ ਦਿੱਤੀ ਸੀ ਪਰ ਆਰ. ਵਸੁਮਥੀ ਨੇ ਭਾਸ਼ਣ ਨੂੰ ਰੋਕ ਦਿੱਤਾ ਸੀ। ਪ੍ਰਸਾਰ ਭਾਰਤੀ ਵਲੋਂ ਜਾਰੀ ਇਕ ਚਿੱਠੀ 'ਚ ਕਿਹਾ ਗਿਆ ਹੈ, "ਵਸੁਮਥੀ ਨੂੰ ਸਿਵਲ ਸਰਵਿਸ ਨਿਯਮ 1965 ਤਹਿਤ ਸਸਪੈਂਡ ਕੀਤਾ ਗਿਆ ਹੈ।"

ਆਰ. ਵਸੁਮਥੀ ਨੂੰ ਮੁਅੱਤਲ ਕੀਤੇ ਜਾਣ ਦਾ ਕਾਰਨ ਸਪਸ਼ਟ ਰੂਪ ਨਾਲ ਨਹੀਂ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇਸ ਚਿੱਠੀ 'ਚ ਸਿਰਫ਼ ਅਨੁਸ਼ਾਸਨਾਤਮਕ ਕਾਰਵਾਈ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੀ 30 ਸਤੰਬਰ ਨੂੰ ਆਈ.ਆਈ.ਟੀ. ਮਦਰਾਸ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਤ ਕੀਤਾ ਸੀ। ਉਸ ਦੌਰਾਨ ਪ੍ਰਧਾਨ ਮੰਤਰੀ ਸਿੰਗਾਪੁਰ-ਭਾਰਤ ਹੈਕਾਥਾਨ ਦੇ ਇਨਾਮ ਵੰਡ ਸਮਾਗਮ 'ਚ ਵੀ ਸ਼ਾਮਲ ਹੋਏ ਅਤੇ ਪ੍ਰਧਾਨ ਮੰਤਰੀ ਨੇ ਇਸ ਦੌਰਾਨ ਇਸੇ ਤਰ੍ਹਾਂ ਦਾ ਏਸ਼ੀਅਨ ਦੇਸ਼ਾਂ ਲਈ ਹੈਕਾਥਾਨ ਸ਼ੁਰੂ ਕਰਨ ਦਾ ਮਤਾ ਰੱਖਿਆ ਸੀ। ਇਸ ਰਾਹੀਂ ਪ੍ਰਧਾਨ ਮੰਤਰੀ ਨੇ ਕਲਾਈਮੇਟ ਚੇਂਜ ਲਈ ਨਵਾਂ ਆਈਡੀਆ ਲਿਆਉਣ ਦੀ ਮੰਗ ਕੀਤੀ ਸੀ।