ਆਖਰ ਕਦੋਂ ਤਕ ਚੁੱਪ, 5 ਘੰਟੇ 'ਚ ਇਕ ਨਾਬਾਲਗ ਬੱਚੀ ਨਾਲ ਬਲਾਤਕਾਰ, ਅਜੇ ਨਹੀਂ ਰੁਕੀ ਦਰਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ 'ਚ 5 ਘੰਟੇ ਵਿੱਚ ਇੱਕ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਹਰ ਦੋ ਘੰਟੇ ਬਾਅਦ ਇਕ ਨਾਬਾਲਗ ਨੂੰ ਅਗਵਾ ਕੀਤਾ ਗਿਆ।

UP rape case

ਨਵੀਂ ਦਿੱਲੀ-  ਦੇਸ਼ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਥਰਸ , ਬਲਰਾਮਪੁਰ, ਬੁਲੰਦਸ਼ਹਿਰ ਅਤੇ ਭਦੋਹੀ ਦੀਆਂ ਘਟਨਾਵਾਂ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਪਿਛਲੇ 5 ਸਾਲਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਵੱਧ ਰਹੀ ਹੈ। ਨਾਬਾਲਗ ਲੜਕੀਆਂ ਨਾਲ ਸਬੰਧਤ ਘਟਨਾਵਾਂ ਰੂਹ ਕੰਬਵਾਉਣ ਵਾਲੀਆਂ ਹਨ। ਅਜੇ ਹਾਥਰਸ ਗੋਂਗਰੇਪ ਨੂੰ ਲੈ ਕੇ ਜਨਤਾ ਦਾ ਗੁੱਸਾ ਘੱਟ ਨਹੀਂ ਸੀ ਹੋਇਆ ਕਿ ਹੁਣ ਬਲਰਾਮਪੁਰ 'ਚ ਇੱਕ 22 ਸਾਲਾ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ।

ਹੁਣ ਯੂਪੀ ਦੇ ਅੰਕੜੇ ਦਰਸਾਉਂਦੇ ਹਨ ਕਿ ਹਰ 5 ਘੰਟੇ ਵਿੱਚ ਇੱਕ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਹਰ ਦੋ ਘੰਟੇ ਬਾਅਦ ਇਕ ਨਾਬਾਲਗ ਨੂੰ ਅਗਵਾ ਕੀਤਾ ਗਿਆ। ਇੰਨਾ ਹੀ ਨਹੀਂ, ਹਰ ਦੋ ਦਿਨਾਂ ਵਿਚ ਇਕ ਲੜਕੀ ਦੀ ਵੀ ਮੌਤ ਹੋ ਰਹੀ ਹੈ। ਯੂਪੀ 'ਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਇਆ ਜਿਨ੍ਹਾਂ ਨੂੰ ਵੇਖਦੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਪਰਾਧ ਨੂੰ ਰੋਕਣ ਲਗਾਤਾਰ ਬਦਲਾਅ ਕਰ ਰਹੇ ਹਨ।

ਯੂਪੀ 'ਚ ਦਰਿੰਦਗੀ ਨਹੀਂ ਰੁੱਕੀ। ਅੰਕੜਿਆਂ ਦੀ ਗੱਲ ਕਰੀਏ 1 ਜਨਵਰੀ, 2015 ਤੋਂ 30 ਅਕਤੂਬਰ, 2019 ਤੱਕ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਅਗਵਾ ਕਰਨ ਦੇ 25,615 ਮਾਮਲੇ ਸਾਹਮਣੇ ਆਏ ਹਨ।  ਸਾਲ 2019 ਤੱਕ ਦਰਜ ਮਾਮਲਿਆਂ ਚ ਔਸਤਨ ਰੋਜਾਨਾ 87 ਰੇਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਾਲ ਦੇ ਸ਼ੁਰੂਆਤੀ 'ਚ ਔਰਤਾਂ ਖਿਲਾਫ਼ ਹੁਣ ਤੱਕ 405,861 ਅਪਰਾਦਿਕ ਮਾਮਲੇ ਦਰਜ ਹੋਣ ਚੁੱਕੇ ਹਨ।