ਦੇਸ਼ ਵਿਚ 1 ਲੱਖ ਦੇ ਕਰੀਬ ਪਹੁੰਚਿਆ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ ਵਿਚ ਆਏ 81 ਹਜ਼ਾਰ ਨਵੇਂ ਮਾਮਲੇ

Coronavirus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਕਰੀਬ 64 ਲੱਖ ਤੱਕ ਪਹੁੰਚ ਚੁੱਕੇ ਹਨ। ਇਹਨਾਂ ਵਿਚੋਂ ਕਰੀਬ ਇਕ ਲੱਖ ਮਰੀਜ ਅਪਣੀ ਜਾਨ ਗਵਾ ਚੁੱਕੇ ਹਨ। ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਲਾਗ ਭਾਰਤ ਵਿਚ ਹੀ ਫੈਲ ਰਹੀ ਹੈ।

ਪਿਛਲੇ 24 ਘੰਟਿਆਂ ਦੌਰਾਨ 81,484 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਜਦਕਿ 78,877 ਮਰੀਜ ਠੀਕ ਹੋਏ। ਹਾਲਾਂਕਿ 1095 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 63 ਲੱਖ 94 ਹਜ਼ਾਰ ਹੋ ਗਈ ਹੈ।

ਇਹਨਾਂ ਵਿਚੋਂ 99,773 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 9 ਲੱਖ 42 ਹਜ਼ਾਰ ਹੋ ਗਈ ਹੈ ਅਤੇ 53 ਲੱਖ 52 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਲਾਗ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਦੀ ਤੁਲਨਾ ਵਿਚ ਠੀਕ ਹੋਏ ਲੋਕਾਂ ਦੀ ਗਿਣਤੀ ਕਰੀਬ 5 ਗੁਣਾ ਜ਼ਿਆਦਾ ਹੈ।

ਆਈਸੀਐਮਆਰ ਮੁਤਾਬਕ 1 ਅਕਤੂਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 7 ਕਰੋੜ 67 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 11 ਲੱਖ ਸੈਂਪਲਾਂ ਦੀ ਟੈਸਟਿੰਗ ਕੱਲ ਕੀਤੀ ਗਈ।  ਦੱਸ ਦਈਏ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਮੌਤ ਦਰ ਡਿੱਗ ਕੇ 1.56 ਫੀਸਦ ਹੋ ਗਈ ਹੈ। ਇਸ ਤੋਂ ਇਲਾਵਾ ਐਕਟਿਵ ਕੇਸ ਦੀ ਦਰ 15 ਫੀਸਦ ਹੋ ਗਈ ਹੈ ਇਸ ਦੇ ਨਾਲ ਹੀ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ 83 ਫੀਸਦ ਹੈ। ਭਾਰਤ ਵਿਚ ਰਿਕਵਰੀ ਰੇਟ ਲਗਾਤਾਰ ਵਧ ਰਿਹਾ ਹੈ।