ਪੰਜਾਬ ਤੋਂ ਬਾਅਦ ਛੱਤੀਸਗੜ ਕਾਂਗਰਸ ਵਿਚ ਘਮਾਸਾਨ, 25 ਵਿਧਾਇਕ ਪਹੁੰਚੇ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਵਿਧਾਇਕ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਕਰੀਬੀ ਦੱਸੇ ਜਾ ਰਹੇ ਹਨ।

Chhattisgarh Congress

 

ਨਵੀਂ ਦਿੱਲੀ: ਕਾਂਗਰਸ ( Congress) ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ਕਾਂਗਰਸ ਵਿੱਚ ਘਮਾਸਾਨ ਜਾਰੀ ਹੈ ਅਤੇ ਹੁਣ ਛੱਤੀਸਗੜ੍ਹ ਵਿੱਚ ਵੀ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਛੱਤੀਸਗੜ੍ਹ  (Chhattisgarh Congress) ਦੇ 25 ਕਾਂਗਰਸੀ ਵਿਧਾਇਕ ਦਿੱਲੀ (25 MLAs arrive in Delhi) ਪਹੁੰਚ ਗਏ ਹਨ ਅਤੇ ਸਾਰੇ ਵਿਧਾਇਕਾਂ ਨੇ ਹਾਈਕਮਾਨ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਸਾਰੇ ਵਿਧਾਇਕ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਕਰੀਬੀ ਦੱਸੇ ਜਾ ਰਹੇ ਹਨ।

 ਹੋਰ ਵੀ ਪੜ੍ਹੋ: 

 

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪਹੁੰਚੇ ਕਾਂਗਰਸੀ ਵਿਧਾਇਕ ਬਦਲਾਅ ਦੇ ਖਿਲਾਫ ਦਿੱਲੀ ਪਹੁੰਚੇ ਹਨ। 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ ਨੇ 90 ਵਿੱਚੋਂ 67 ਸੀਟਾਂ ਜਿੱਤੀਆਂ (25 MLAs arrive in Delhi) । ਪੂਰਨ ਬਹੁਮਤ ਵਾਲੀ ਸਰਕਾਰ ਵਿੱਚ ਉਸ ਸਮੇਂ ਮੁੱਖ ਮੰਤਰੀ ਦੇ ਅਹੁਦੇ ਦੇ ਦੋ ਮਜ਼ਬੂਤ​ ਦਾਅਵੇਦਾਰ ਸਨ। ਇੱਕ ਭੁਪੇਸ਼ ਬਘੇਲ ਅਤੇ ਦੂਸਰਾ ਟੀਐਸ ਸਿੰਘ ਦਿਓ।

 

   ਹੋਰ ਵੀ ਪੜ੍ਹੋ:    ਅਨਿਲ ਵਿਜ ਨੇ ਮੁੜ ਕਿਸਾਨੀ ਅੰਦੋਲਨ 'ਤੇ ਚੁੱਕੇ ਸਵਾਲ, 'ਕਿਸਾਨ ਅੰਦੋਲਨ ਦਿਨੋ ਦਿਨ ਹਿੰਸਕ ਹੋ ਰਿਹਾ'  

 

ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ (Chhattisgarh Congress)   ਨੇ ਢਾਈ-ਢਾਈ ਸਾਲਾਂ ਲਈ ਮੁੱਖ ਮੰਤਰੀ ਬਣਨ ਦਾ ਫਾਰਮੂਲਾ ਤੈਅ ਕੀਤਾ ਸੀ। ਹੁਣ ਭੁਪੇਸ਼ ਬਘੇਲ ਦੇ ਢਾਈ ਸਾਲ ਪੂਰੇ ਹੋ ਗਏ ਹਨ ਅਤੇ ਹੁਣ ਟੀਐਸ ਸਿੰਘ ਦੇਵ ਦੀ ਵਾਰੀ ਹੈ। ਪਰ ਮਾਮਲਾ ਅਟਕ ਗਿਆ। ਹੁਣ ਅੰਤਿਮ ਫੈਸਲਾ ਕਾਂਗਰਸ ਹਾਈ ਕਮਾਂਡ ਦੇ ਹੱਥ ਵਿੱਚ ਹੈ।

 ਹੋਰ ਵੀ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ