CMIE ਦਾ ਦਾਅਵਾ- ਸਤੰਬਰ ਮਹੀਨੇ ਵਿਚ ਰੁਜ਼ਗਾਰ ਵਿਚ 85 ਲੱਖ ਦਾ ਹੋਇਆ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਐਮਆਈਈ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਤੋਂ ਬਾਅਦ ਹੁਣ ਰੁਜ਼ਗਾਰ ਖੇਤਰ ਵਿਚ ਵੀ ਸੁਧਾਰ ਹੋ ਰਿਹਾ ਹੈ।

Employment increased by 85 lakh in September

ਨਵੀਂ ਦਿੱਲੀ: ਸੀਐਮਆਈਈ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਤੋਂ ਬਾਅਦ ਹੁਣ ਰੁਜ਼ਗਾਰ ਖੇਤਰ ਵਿਚ ਵੀ ਸੁਧਾਰ ਹੋ ਰਿਹਾ ਹੈ। ਸੀਐਮਆਈਈ ਅਨੁਸਾਰ ਸਤੰਬਰ ਮਹੀਨੇ ਵਿਚ ਰੁਜ਼ਗਾਰ ਵਿਚ 85 ਲੱਖ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਪਿਛਲੇ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ ਵੀ 8.3% ਤੋਂ ਘੱਟ ਕੇ 6.9% ’ਤੇ ਆ ਗਈ ਹੈ। ਇਸ ਦੌਰਾਨ ਤਨਖਾਹਦਾਰ ਨੌਕਰੀਆਂ ਦੀ ਗਿਣਤੀ ਵੀ ਵਧੀ ਹੈ।

Unemployment

ਹੋਰ ਪੜ੍ਹੋ: ਝੋਨੇ ਦੀ ਖਰੀਦ ਸਬੰਧੀ ਕੇਜਰੀਵਾਲ ਦੀ ਕੇਂਦਰ ਨੂੰ ਅਪੀਲ, ‘ਕੱਲ੍ਹ ਤੋਂ ਹੀ ਸ਼ੁਰੂ ਕਰਵਾਈ ਜਾਵੇ ਖਰੀਦ’

ਬੇਰੁਜ਼ਗਾਰੀ ਦੇ ਅੰਕੜੇ ਜਾਰੀ ਕਰਨ ਵਾਲੇ ਸੀਐਮਆਈਈ ਦੇ ਐਮਡੀ ਅਤੇ ਸੀਈਓ ਮਹੇਸ਼ ਵਿਆਸ ਨੇ ਆਪਣੇ ਵਿਸ਼ਲੇਸ਼ਣ ਵਿਚ ਕਿਹਾ ਹੈ ਕਿ ਸਤੰਬਰ ਮਹੀਨੇ ਦੌਰਾਨ 85 ਲੱਖ ਨੌਕਰੀਆਂ ਵਿਚ ਵਾਧਾ ਹੋਇਆ ਹੈ। ਬੇਰੁਜ਼ਗਾਰੀ ਦੀ ਦਰ ਅਗਸਤ ਵਿਚ 8.3 ਪ੍ਰਤੀਸ਼ਤ ਤੋਂ ਘਟ ਕੇ ਸਤੰਬਰ ਵਿਚ 6.9 ਪ੍ਰਤੀਸ਼ਤ ਹੋ ਗਈ। ਕਿਰਤ ਭਾਗੀਦਾਰੀ ਦਰ ਵੀ 40.5 ਫੀਸਦੀ ਤੋਂ ਵਧ ਕੇ 40.7 ਫੀਸਦੀ ਅਤੇ ਰੁਜ਼ਗਾਰ ਦਰ 37.2 ਫੀਸਦੀ ਤੋਂ ਵਧ ਕੇ 37.9 ਫੀਸਦੀ ਹੋ ਗਈ ਹੈ।

Coronavirus

ਹੋਰ ਪੜ੍ਹੋ: PM ਮੋਦੀ ਤੇ ਰਾਸ਼ਟਰਪਤੀ ਸਮੇਤ ਕਈ ਆਗੂਆਂ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਸ਼ਰਧਾਂਜਲੀ

ਵਿਸ਼ਲੇਸ਼ਣ ਵਿਚ ਕਿਹਾ ਗਿਆ ਕਿ ਸਤੰਬਰ ਵਿਚ ਰੁਜ਼ਗਾਰ ਵਿਚ ਵਾਧੇ ਦੀ ਸਭ ਤੋਂ ਚੰਗੀ ਗੱਲ ਤਨਖਾਹਦਾਰ ਨੌਕਰੀਆਂ ਵਿਚ ਵਾਧਾ ਸੀ। ਇਹਨਾਂ ਵਿਚੋਂ 69 ਲੱਖ ਦਾ ਵਾਧਾ ਹੋਇਆ ਹੈ। ਤਨਖਾਹਦਾਰ ਨੌਕਰੀਆਂ ਵਿਚ ਰੁਜ਼ਗਾਰ ਅਗਸਤ ਵਿਚ 7.71 ਕਰੋੜ ਤੋਂ ਸਤੰਬਰ ਵਿਚ ਵਧ ਕੇ 8.41 ਕਰੋੜ ਹੋ ਗਿਆ।

Unemployment

ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਦਾ ਐਲਾਨ- ਬੱਸਾਂ ਤੋਂ ਉਤਾਰੇ ਜਾਣਗੇ ਤੰਬਾਕੂ ਤੇ ਪਾਨ ਮਸਾਲਾ ਦੇ ਪੋਸਟਰ

ਇਸ ਤੋਂ ਇਲਾਵਾ ਪਿਛਲੇ ਦਿਨੀਂ ਕਿਰਤ ਵਿਭਾਗ ਨੇ ਤਿਮਾਹੀ ਰੁਜ਼ਗਾਰ ਸਰਵੇਖਣ ਦੇ ਅੰਕੜੇ ਜਾਰੀ ਕੀਤੇ ਸਨ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ 2021-22 ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ 3.08 ਕਰੋੜ ਲੋਕਾਂ ਨੂੰ ਇਹਨਾਂ ਖੇਤਰਾਂ ਵਿਚ ਰੁਜ਼ਗਾਰ ਮਿਲਿਆ ਹੈ। ਸਰਵੇਖਣ ਵਿਚ ਨਿਰਮਾਣ,  ਵਪਾਰ, ਆਵਾਜਾਈ, ਸਿੱਖਿਆ, ਸਿਹਤ, ਰਿਹਾਇਸ਼ ਅਤੇ ਹੋਟਲ, ਆਈਟੀ, ਬੀਪੀਓ ਅਤੇ ਵਿੱਤੀ ਸੇਵਾਵਾਂ ਦੇ ਨੌ ਖੇਤਰ ਸ਼ਾਮਲ ਕੀਤੇ ਗਏ।