Himachal Horse News: ਹਿਮਾਚਲ ਦੇ ਕੁਫਰੀ 'ਚ ਨਹੀਂ ਦਿਸਣਗੇ ਜ਼ਿਆਦਾ ਘੋੜੇ, ਲੱਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Himachal Horse News : ਵਿਭਾਗ ਨੇ ਕੁਫਰੀ 'ਚ ਘੋੜਿਆਂ ਦੀ ਵੱਧ ਤੋਂ ਵੱਧ ਗਿਣਤੀ 217 ਤੱਕ ਸੀਮਤ ਕੀਤੀ

Himachal Horse News:

 

Himachal Kufri News: ਸ਼ਿਮਲਾ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਕੁਫਰੀ ਦੇ ਘੋੜਿਆਂ ਦੇ ਵਪਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ 25 ਮਈ ਅਤੇ 12 ਜੁਲਾਈ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਜੰਗਲਾਤ ਵਿਭਾਗ ਨੇ ਕੁਫਰੀ ਵਿੱਚ ਘੋੜਿਆਂ ਦੀ ਵੱਧ ਤੋਂ ਵੱਧ ਗਿਣਤੀ 217 ਤੱਕ ਸੀਮਤ ਕਰ ਦਿਤੀ ਹੈ। ਇਸ ਸਬੰਧੀ ਡੀਐਫਓ ਥਿਓਗ ਨੇ ਕੁਫ਼ਰੀ ਵਿੱਚ ਨੋਟਿਸ ਲਾਇਆ ਹੈ। ਇਸ ਨਾਲ ਘੋੜਿਆਂ ਦੇ ਵਪਾਰੀਆਂ ਵਿਚ ਹਲਚਲ ਮਚ ਗਈ ਹੈ।
ਇਸ ਵੇਲੇ ਕੁਫ਼ਰੀ ਵਿੱਚ 700 ਤੋਂ 1000 ਘੋੜੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: Gwalior News: ਮਾਂ ਦੇ ਝਿੜਕਾਂ ਤੋਂ ਨਾਰਾਜ਼ ਹੋਈ ਧੀ ਨੇ ਛੱਤ ਤੋਂ ਮਾਰੀ ਛਾਲ, ਹੋਈ ਗੰਭੀਰ ਜ਼ਖ਼ਮੀ

ਹੁਣ ਨਿਰਧਾਰਿਤ ਗਿਣਤੀ ਤੋਂ ਵੱਧ ਘੋੜਿਆਂ ਨੂੰ ਉੱਥੇ ਨਹੀਂ ਚਲਾਉਣ ਦਿਤਾ ਜਾਵੇਗਾ। ਆਸ-ਪਾਸ ਦੀਆਂ ਪੰਜ-ਛੇ ਪੰਚਾਇਤਾਂ ਦੇ ਘੋੜਿਆਂ ਦੇ ਵਪਾਰੀਆਂ ਲਈ ਇਹ ਵੱਡਾ ਧੱਕਾ ਹੈ ਕਿਉਂਕਿ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਘੋੜਿਆਂ ਤੋਂ ਹੋਣ ਵਾਲੀ ਆਮਦਨ 'ਤੇ ਨਿਰਭਰ ਕਰਦੀ ਹੈ। ਦਰਅਸਲ, ਇਕ ਪਟੀਸ਼ਨ ਦੀ ਸੁਣਵਾਈ ਦਾ ਨਿਪਟਾਰਾ ਕਰਦੇ ਹੋਏ, ਐੱਨਜੀਟੀ ਨੇ ਕੁਫਰੀ ਵਿੱਚ ਘੋੜਿਆਂ ਕਾਰਨ ਵਾਤਾਵਰਣ ਅਤੇ ਦੇਵਦਾਰ ਦੇ ਜੰਗਲ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਇਕ ਕਮੇਟੀ ਦਾ ਗਠਨ ਕੀਤਾ ਸੀ। ਜਸਟਿਸ ਸੁਧੀਰ ਅਗਰਵਾਲ ਅਤੇ ਜੁਡੀਸ਼ੀਅਲ ਮੈਂਬਰ ਡਾ. ਏ. ਸੇਂਥਿਲ ਵੇਲ ਮਾਹਿਰ ਮੈਂਬਰ ਦੀ ਬੈਂਚ ਨੇ ਕਮੇਟੀ ਨੂੰ 2 ਮਹੀਨਿਆਂ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਸੀ।

ਇਹ ਵੀ ਪੜ੍ਹੋ: 25 personalities Death Threat News:ਗਰਮਖਿਆਲੀ ਪੰਨੂ ਨੇ PM ਮੋਦੀ ਸਮੇਤ ਦੇਸ਼ ਦੇ ਇਨ੍ਹਾਂ ਲੋਕਾਂ ਨੂੰ ਦਿਤੀ ਜਾਨੋਂ ਮਾਰਨ ਦੀ ਧਮਕੀ 

ਕਮੇਟੀ ਨੇ ਫੀਲਡ ਦੌਰੇ ਤੋਂ ਬਾਅਦ ਆਪਣੀ ਰਿਪੋਰਟ ਐਨਜੀਟੀ ਨੂੰ ਸੌਂਪ ਦਿੱਤੀ ਹੈ। ਇਸਨੇ 200 ਤੋਂ 217 ਘੋੜਿਆਂ ਦੀ ਆਵਾਜਾਈ ਦੀ ਸਿਫਾਰਸ਼ ਕੀਤੀ। ਇਸ ਦੇ ਆਧਾਰ ’ਤੇ ਡੀਐਫਓ ਥੀਓਗ ਨੇ ਕੁਫ਼ਰੀ ਵਿੱਚ ਘੋੜਿਆਂ ਦੀ ਗਿਣਤੀ ਸਬੰਧੀ ਨੋਟਿਸ ਜਾਰੀ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਕੁਫ਼ਰੀ ਵਿੱਚ ਘੋੜਿਆਂ ਦੀ ਗਿਣਤੀ ਨੂੰ ਕਿਵੇਂ ਕੰਟਰੋਲ ਕਰਦਾ ਹੈ।